Tuesday, February 10, 2009

ਹਰਸਿਮਰਤ ਬਾਦਲ ਹੀ ਹੋਵੇਗੀ ਬਠਿੰਡਾ ਤੋਂ ਉਮੀਦਵਾਰ


ਸੁਖਨੈਬ ਸਿੰਘ ਸਿੱਧੂ
ਬਾਦਲ ਪਰਿਵਾਰ ਦਾ ਕਿਹੜਾ ਮੈਂਬਰ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਵੇਗਾ ? ਇਹ ਕਿਆਸ ਅਰਾਈਆਂ ਬਹੁਤ ਛੇਤੀ ਖਤਮ ਹੋ ਰਹੀਆਂ ਹਨ । ਅਤਿ ਭਰੋਸੇਯੋਗ ਵਸੀਲਿਆਂ ਮੁਤਾਬਿਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਹੀ ਬਠਿੰਡਾ ਸੀਟ ਤੋਂ ਉਮੀਦਵਾਰ ਐਲਾਨੀ ਜਾ ਰਹੀ ਹੈ । ਬੇਸ਼ੱਕ ਇਸਦਾ ਰਸਮੀ ਐਲਾਨ ਕਰਨਾ ਬਾਕੀ ਹੈ ਪੰਰਤੂ ਅੰਦਰ ਖਾਤੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਵਿਉਂਤਬੰਦੀ ਇਹ ਵੀ ਦੱਸੀ ਜਾ ਰਹੀ ਹੈ ਕਿ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਫਿਲਮ ਸਟਾਰਾਂ ਨੂੰ ਚੋਣ ਪ੍ਰਚਾਰ ਵਿਚ ਉਤਾਰਿਆ ਜਾਵੇਗਾ । ਹੇਮਾ ਮਾਲਿਨੀ , ਈਸਾ ਦਿਓਲ ਅਤੇ ਅਕਸੈ਼ ਕੁਮਾਰ ਬਠਿੰਡਾ ਮਾਨਸਾ ਦੇ ਲੋਕਾਂ ਨੂੰ ਸ੍ਰੀ ਮਤੀ ਬਾਦਲ ਨੂੰ ਵੋਟਾਂ ਪਾਉਣ ਲਈ ਤਿਆਰ ਕਰਨਗੇ ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਇੱਥੋਂ ਉਮੀਦਵਾਰ ਬਣਾਉਂਦੀ ਹੈ ਤਾਂ ਮੁੱਖ ਮੰਤਰੀ ਦੀ ਨੂੰਹ ਨੂੰ ਜਿੱਤਣ ਲਈ ਬਹੁਤ ਸੰਘਰਸ਼ ਕਰਨਾ ਪਵੇਗਾ ।

No comments: