
ਸੁਖਨੈਬ ਸਿੰਘ ਸਿੱਧੂ
ਰੂਸ ਦਾ ਪ੍ਰਸਿੱਧ ਲੇਖਕ ਰਸੂਲ ਹਮਜਾਤੋਵ ਆਪਣੀ ਸ਼ਾਹਕਾਰ ਕਿਤਾਬ ' ਮੇਰਾ ਦਾਗਿਸਤਾਨ ' ਵਿੱਚ ਲਿਖਦਾ ਹੈ , "ਜਿਸ ਬੋਲੀ ਵਿੱਚ ਮਰਦਾ ਹੋਇਆ ਬੰਦਾ ਪਾਣੀ ਮੰਗਦਾ ਹੈ ਉਹ ਉਸਦੀ ਮਾਂ ਬੋਲੀ ਹੁੰਦੀ ਹੈ। " ਰਸੂਲ ਇਹ ਵੀ ਲਿਖਦਾ ਕਿ ਦਾਗਿਸਤਾਨ ਜੇ ਕਿਸੇ ਨੂੰ ਲਾਹਨਤ ਪਾਉਣੀ ਹੋਵੇ ਤਾਂ ਕਿਹਾ ਜਾਂਦਾ , " ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ।
"ਪਰ ਸਦਕੇ ਜਾਈਏ ਉਹਨਾਂ ਪੰਜਾਬੀ ਯੋਧਿਆਂ ਪੁੱਤਰਾਂ ਦੇ ਜਿੰਨ੍ਹਾਂ ਵਿਦੇਸ਼ਾਂ ਵਿੱਚ ਆਰਥਿਕ ਤੰਗੀਆਂ ਤੁਰਸੀਆਂ ਨਾਲ ਜੁਝਦਿਆਂ ਵੀ ਆਪਣੀ ਬੋਲੀ , ਵਿਰਸਾ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਦੇ ਪਹਿਰੇਦਾਰ ਬਣ ਕੇ ਰਾਖੀ ਕੀਤੀ । ਇਸ ਇਹੀ ਕਾਰਨ ਹੈ ਪੰਜਾਬੀਆਂ ਦੀ ਸਿੱਕਾ ਦੁਨੀਆ ਵਿੱਚ ਚੱਲ ਰਿਹਾ ਪਰ ਸਾਡੀ ਮਾਂ ਬੋਲੀ ਆਪਣੇ ਘਰ ਵਿੱਚ ਹੀ ਸਰਕਾਰਾਂ ਵੱਲੋਂ ਪਰਾਈ ਕੀਤੀ ਜਾ ਰਹੀ ਹੈ ।
ਇਸਤੋਂ ਵੱਡਾ ਹੋਊ ਕੀ ਕਹਿਰ ਪੰਜਾਬੀ ਦਾ !
ਅੰਗਰੇਜ਼ੀ ਵਿੱਚ ਦਸਤਖ਼ਤ ਕਰਦਾ ਸ਼ਾਇਰ ਪੰਜਾਬੀ ਦਾ !
ਬੀਤੇ ਸਮੇਂ ਯੂ ਐਨ ਓ ਦੀ ਅਪੁਸਟ ਰਿਪੋਰਟ ਨੇ ਪੰਜਾਬੀਆਂ ਨੁੰ ਹੋਰ ਸੁਚੇਤ ਕਰ ਦਿੱਤਾ । ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਪੰਜਾਬੀ ਭਾਸ਼ਾ ਆਉਣ ਵਾਲੇ 50 ਸਾਲਾਂ ਵਿੱਚ ਖਤਮ ਹੋ ਜਾਵੇਗੀ । ਤਾਂ ਮਾਂ-ਬੋਲੀ ਦੇ ਚਿੰਤਕ ਪੁੱਤਾਂ ਨੂੰ ਚਿੰਤਾ ਹੋਈ ਸੀ । ਇਸ ਚਿੰਤਾ ਨੇ ਮਾਂ ਬੋਲੀ ਦੇ ਸੰਭਾਲ ਲਈ ਜੋ ਜੰਗੀ ਕਲਾ ਉਸਾਰ ਦਿੱਤਾ ਉਸ ਨਾਲ ਇਹ ਨਤੀਜੇ ਸਾਹਮਣੇ ਆਏ , ਹੁਣ ਚੜਦੇ - ਲਹਿੰਦੇ ਅਤੇ ਵਿਦੇਸ਼ਾਂ ਵਿੱਚ ਥਾਂ - ਥਾਂ ਵਸੇ ਪੰਜਾਬ ਦੇ 90 ਮਿਲੀਅਨ ਲੋਕਾਂ ਦੀ ਇਹ ਬੋਲੀ ਦੁਨੀਆਂ ਦੀ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚ 12 ਸਥਾਨ ਤੇ ਹੈ।ਇਸ ਖ਼ਬਰ ਨੂੰ ਗੌਰ ਵਾਚਿਆ ਜਾਵੇ ਤਾਂ ਇਹ ਗੱਲ ਵੀ ਸਾਹਮਣੇ ਆਉਦੀ ਹੈ ਕਿ ਆਉਣ ਵਾਲੇ 50 ਸਾਲਾਂ ਵਿੱਚ ਗੁਰਮੁੱਖੀ / ਪੰਜਾਬੀ ਦਾ ਉਹ ਰੂਪ ਬਦਲ ਜਾਵੇਗਾ ਜੋ ਹੁਣ ਜਾਂ ਇਸਤੋਂ ਪਹਿਲਾਂ ਸੀ । ਪਰ ਇਸਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਮਾਂ ਬੋਲੀ ਖਤਮ ਹੋ ਜਾਵੇਗੀ ਬਲਕਿ ਪੰਜਾਬੀ ਦਾ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਆ ਰਹੀ ਹੈ। ਜਿਵੇ ਅੰਗਰੇਜ਼ੀ ਭਾਸ਼ਾ ਕੋਲ ਆਪਣੇ ਸਬਦਾਂ ਦੇ ਖਜ਼ਾਨੇ ਦੀ ਘਾਟ ਦੀ ਕਾਰਨ ਉਹਨਾਂ ਨੇ ਅੰਗਰੇਜ਼ੀ ਵਿੱਚ ਹੋਰਨਾਂ ਭਾਸ਼ਾਵਾਂ ਦਾ ਸ਼ਬਦ ਵਰਤਣੇ ਸ਼ੁਰੂ ਕੀਤੇ ਨਤੀਜੇ ਵਜੋਂ ਹੁਣ ਅੰਗਰੇਜ਼ੀ ਸ਼ਬਦਕੋਸ਼ ਵਿੱਚ ਸਬ਼ਦਾਂ ਦਾ ਅਥਾਹ ਭੰਡਾਰ ਹੈ । ਪਰ ਪੰਜਾਬੀ ਕੋਲ ਤਾਂ ਪਹਿਲਾਂ ਹੀ ਸਬ਼ਦਕੋਸ਼ ਦਾ ਬੇਸ਼ੁਮਾਰ ਖ਼ਜਾਨਾ ਹੈ। ਪੰਜਾਬੀ ਵਿੱਚ ਤਿਆਰ ਕੀਤਾ ਮਹਾਨ- ਕੋਸ਼ ਦੁਨੀਆਂ ਦੇ ਪਹਿਲੇ ਗਿਣੇ ਚੁਣੇ ਇਨਸਾਈਕਲੋਪੀਡੀਆ ਵਿੱਚ ਆੳਦਾ ਹੈ। ਪਰ ਇੱਕ ਤੌਖਲਾ ਅਤੇ ਕੌੜੀ ਸੱਚਾਈ ਹੈ ਕਿ ਅਸੀਂ ਦੇਖਾ ਦੇਖੀ ਅੰਗਰੇਜ਼ੀ ਦੇ ਸਬ਼ਦਾਂ ਦੀ ਘੁਸਪੈਠ ਪੰਜਾਬੀ ਉਸ ਤਰ੍ਹਾਂ ਕਰ ਦਿੱਤੀ ਹੈ ਜਿਵੇਂ ਲੁਧਿਆਣੇ ਪ੍ਰਵਾਸੀ ਮਜਦੂਰਾਂ ਨੇ ਆਪਣੀ ਪਹੁੰਚ ਬਰਕਰਾਰ ਕੀਤੀ ਹੈ। ਹੁਣ ਪੰਜਾਬੀ ਵਿੱਚ ਤਾਲਾ , ਜਿੰਦਾ ਆਦਿ ਸ਼ਬਦਾਂ ਦੀ ਥਾਂ ' ਲੌਕ ' ਸ਼ਬਦ ਆ ਰਹੇ ਹਨ। ਅਨਪੜ ਤੋਂ ਅਨਪੜ ਵੀ ਮੋਬਾਈਲ ਫੋਨ ਨਾਲ ਜੁੜੇ ਵਾਕਾਂ ਨੂੰ ਅਚੇਤ ਹੀ ਅੰਗਰੇਜ਼ੀ ਦੀ ਪੁੱਠ ਚਾੜਦਾ ਹੈ। ਜਿਵੇ ਆਮ ਹੀ ਆਖਦੇ ਹਨ ਕਿ ਤੂੰ ਮੈਨੂੰ ਮਿਸਡ ਰਿੰਗ ਕਰੀਂ । ਅਜਿਹੀਆਂ ਹੋਰ ਬਹੁਤ ਉਦਾਹਰਨਾਂ ਹਨ ਜਿੰਨ੍ਹਾਂ ਰਾਹੀ ਅਸੀਂ ਮਾਂ ਬੋਲੀ ਨੂੰ ਅਚੇਤ ਹੀ ਵਸਾਰ ਰਹੇ ਹਾਂ।
ਹੁਣ ਇੰਟਰਨੈਟ ਰਾਹੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਲਈ ਕਿਸੇ ਭਾਸਾ ਦਾ ਗਿਆਨ ਜਰੂਰੀ ਹੈ ਪਰ ਹੁਣ ਕੁਝ ਨਿਰੋਲ ਪੰਜਾਬੀ ਭਾਈਚਾਰੇ ਦੀ ਵੈਬਸਾਈਟ ਦੇ ਰੋਮਨ ਪੰਜਾਬੀ ਵਿੱਚ ਗੱਲ ਬਾਤ ਕੀਤੀ ਜਾਂਦੀ ਹੈ।ਹੁਣ ਇੰਟਰਨੈੱਟ ਪੰਜਾਬੀ ਕੋਈ 300 ਫੋਟ ਚੱਲਦੇ ਇਸ ਗੱਲ ਦਾ ਪ੍ਰਤੀਕ ਹਨ ਕਿ ਪੰਜਾਬੀ ਦਿਨੋ ਦਿਨ ਤਰੱਕੀ ਕਰ ਰਹੀ ਹੈ। ਯੂਨੀਕੋਡ ਨੇ ਇੰਟਰਨੈਟ ਪੰਜਾਬੀ ਇਸਦਾ ਘੇਰਾ ਵਿਸ਼ਾਲ ਕਰ ਦਿੱਤਾ । ਵਿਦੇਸ਼ਾਂ ਵਿੱਚ ਜੰਮੇ ਪਲੇ ਪੰਜਾਬੀ ਮੂ਼ਲ ਦੇ ਬੱਚੇ ਹੁਣ ਰੋਮਨ ਪੰਜਾਬੀ ਵਿੱਚ ਚੈਟ ਕਰਦੇ ਹਨ । ਉਹ ਦਿਨ ਦੂਰ ਨਹੀਂ ਜਦੋਂ ਗੁਰਮੁਖੀ ਦੇ ਉੜਾ ਆੜਾ ਦੀ ਥਾ ਰੋਮਨ ਪੰਜਾਬੀ ਦਾ ਇੱਕ ਫੌਟ ਤਿਆਰ ਹੋਵੇ ਵੈਬਵਰਲਡ ਵਿੱਚ ਦਸਤਕ ਦੇਵੇਗਾ ।ਇਸ ਦੌਰਾਨ ਜੋ ਕੁਝ ਲੋਕਾਂ ਨੇ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਅਜਿਹੇ ਮੁਕਾਮ ਸਿਰਜੇ ਹਨ ਜਿੰਨ੍ਹਾਂ ਨਾਲ ਮਾਂ -ਬੋਲੀ ਦਾ ਦਾਇਰਾ ਪੂਰੀ ਦੁਨੀਆਂ ਵਿੱਚ ਫੈਲਿਆ ਹੈ । ਮਾਂ ਬੋਲੀ ਦੇ ਸਰਵਣ ਪੁੱਤਾਂ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ । ਪੰਜਾਬੀ ਚੇਤਨਾ ਇਸੇ ਕੜੀ ਦੇ ਇੱਕ ਹੋਰ ਹਿੱਸਾ ਜਿਸ ਰਾਹੀਂ ਹਾਂਗਕਾਂਗ ਵੱਸਦੇ ਪੰਜਾਬੀਆਂ ਦੀ ਹੋਂਦ ਬਾਰੇ ਸਿਰਫ਼ ਇੱਕ ਕਲਿੱਕ ਨਾਲ ਪੂਰੀ ਦੁਨੀਆਂ ਦੇ ਪੰਜਾਬੀਆਂ ਨੂੰ ਪਤਾ ਲੱਗੇਗਾ । ਇਹ ਉਪਰਾਲੇ ਲਈ ਮੇਰੇ ਵੱਡੇ ਵੀਰ ਨਵਤੇਜ ਅਟਵਾਲ , ਅਮਰਜੀਤ ਸਿੰਘ ਗਰੇਵਾਲ, ਜਗਤਾਰ ਸਿੰਘ ਢੁੱਡੀਕੇ ਨੁੰ ਦਿਲੋਂ ਵਧਾਈ ਦਿੰਦਾ ਹਾਂ । ਇਸ ਨਾਲ ਜੁੜੀ ਸਾਰੀ ਟੀਮ ਅਤੇ ਭਾਈਚਾਰੇ ਵੱਲੋਂ ਆਪਣੀ ਬੋਲੀ ਆਪਣੀ ਗੱਲ ਕਹਿਣ ਦਾ ਜੋ ਮੰਚ ਮੁਹੱਈਆ ਕਰਵਾਇਆ ਉਹ ਭਵਿੱਖ ਲਈ ਮਾਂ ਬੋਲੀ ਰੱਖਿਆ ਤਾਂ ਇੱਕ ਕਾਰਗਾਰ ਹਥਿਆਰ ਸਾਬਤ ਹੋਵੇਗਾ ।
No comments:
Post a Comment