ਸੁਖਨੈਬ ਸਿੱਧੂ
ਪੰਜਾਬੀ ਨਿਊਜ ਆਨਲਾਈਨ ਦਾ ਬਾਕੀ ਮੀਡੀਆ ਨਾਲੋਂ ਇਹ ਹੀ ਵਖਰੇਵਾਂ ਹੈ ਕਿ ਅਸੀਂ ਬਿਨਾ ਕਿਸੇ ਆਪਣੇ ਬਿਗਾਨੇ ਪ੍ਰਵਾਹ ਕੀਤੇ ਸਮੇਂ ਸਮੇਂ ਕੁਝ ਤਲਖ ਹਕੀਕਤਾਂ ਸਾਹਮਣੇ ਲਿਆ ਰਹੇ । ਬੇਸ਼ੱਕ ਸਾਨੂੰ ਪਤਾ ਇਹਨਾਂ ਕੌੜਾ ਸੱਚ ਬੋਲ ਕੁ ਕੁਝ ਹਾਸਲ ਨਹੀਂ ਹੋਣਾ ਸਿਵਾਏ ਈਰਖਾ ਅਤੇ ਕਲਮੀ ਦੁਸ਼ਮਣੀ ਦੇ …………। ਪਰ ਦਿਲ ਅਤੇ ਦਿਮਾਗ ਘੜਮੱਸ ਪਾਉਂਦੇ ਵਿਚਾਰ ਜੇ ਬਾਹਰ ਹੀ ਨਾ ਆਉਣ ਦਾ ਫਿਰ ਫੋਕੀ ਬਿਆਨਬਾਜ਼ੀ ਕਰਨ ਨੂੰ ਸਾਡੀ ਜ਼ਮੀਰ ਨਹੀਂ ਮੰਨਦੀ ।
ਖੈਰ ਸਿੱਖ ਕੌਮ ਨੂੰ ਸ਼ੁਰੂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ । ਪਹਿਲਾਂ ਗੈਰਾਂ ਤੋਂ ਖਤਰਾ ਰਿਹਾ ਹੁਣ ਆਪਣੇ ਸਿੱਖੀ ਦਾ ਲਿਬਾਸਧਾਰੀ ਦੁਸ਼ਮਣਾਂ ਤੋਂ , ਸਮੇਂ ਸਮੇਂ ਸਿੱਖ ਕੌਮ ਦੀਆਂ ਜੜਾਂ ‘ਚ ਤੇਲ ਦੇਣ ਵਾਲੇ ‘ਆਪਣੇ’ ਹੀ ਨਿਕਲਦੇ ਹਨ । ਹੱਥਲੇ ਸ਼ਬਦ ਬੀਤੇ ਦਿਨੀ ਹੋਈ ਵਿਸ਼ਵ ਸਿੱਖ ਕਨਵੈਨਸ਼ਨ ਨਾਲ ਸਬੰਧਤ ਹਨ। ਕੁਝ ਨਿੱਜੀ ਦਿਲਚਸਪੀ ਕਾਰਨ ਮੈਨੂੰ 9 ਅਪਰੈਲ ਤੋਂ 11 ਅਪ੍ਰੈਲ ਤੱਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਗੁਰੂ ਅਰਜਨ ਦੇਵ ਨਿਵਾਸ ਵਿੱਚ ਠਹਿਰਣਾ ਪਿਆ । ਹੋ ਸਕਦਾ ਜੇਕਰ ਮੇਰੀ ਪੰਥਕ ਸਖ਼ਸੀਅਤਾਂ ਦੇ ਕਿਰਦਾਰ ਨੂੰ ਨੇੜਿਓ ਦੇਖਣ ਦੀ ਇੱਛਾ ਨਾ ਹੁੰਦੀ ਤਾਂ ਮੈਂ ਕਿਸੇ ਸਰਾ ਦੇ ਹਾਲ ਵਿੱਚ ਸੌ ਜਾਂਦਾ । ਇੱਥੇ ਇਸ ਕਨਵੈਨਸ਼ਨ ਨੂੰ ਕਰਵਾਉਣ ਦਾ ਮਨੋਰਥ ਇਹ ਦੱਸਿਆ ਜਾ ਰਿਹਾ ਸੀ ਕਿ ਪੰਥ ਦੇ ਪੰਜ ਜਥੇਦਾਰ ਵਾਇਆ ਸ਼ਰੋਮਣੀ ਕਮੇਟੀ ਬਾਦਲ ਪਰਿਵਾਰ ਵੱਲੋਂ ‘ਹਾਈਜੈਕ’ ਕਰ ਲਏ ਜਾਂਦੇ ਹਨ। ਬਾਦਲ ਵਿਰੋਧੀ
ਧੜੇ, ਸਰਨਾ ਦੇ ਹਮਾਇਤੀ ਗਰੁੱਪ ਅਤੇ ਕੁਝ ਕੁ ਪੰਥ ਪ੍ਰਸਤ ਆਗੂ ਇਸ ਕਨਵੈਨਸ਼ਨ ਵਿੱਚ ਸ਼ਾਮਿਲ ਹੋਏ।
ਦੇਸ਼ ਵਿਦੇਸ਼ ਤੋਂ ਆਏ ਆਗੂਆਂ ਨੂੰ ਮਾਤਾ ਗੁਜਰੀ ਨਿਵਾਸ ਅਤੇ ਗੁਰੂ ਅਰਜਨ ਦੇਵ ਨਿਵਾਸ ਵਿੱਚ ਠਹਿਰਾਇਆ ਗਿਆ । ਦੋਵਾਂ ਯਾਤਰੂ ਨਿਵਾਸਾਂ ਵਿੱਚ ਠਹਿਰਣ ਵਾਲੇ ਡੈਲੀਗੇਟਾਂ ਨੂੰ ਵਧੀਆ ਏਸੀ ਕਮਰੇ ਮੁਹੱਈਆ ਕਰਵਾਏ ਗਏ। ਮਾਤਾ ਗੁਜਰੀ ਨਿਵਾਸ ਵਾਲਿਆਂ ਦੀ ਟੌਹਰ ਅਤੇ ਖਾਤਰ ਗੁਰੂ ਅਰਜਨ ਦੇਵ ਨਿਵਾਸ ਵਿੱਚ ਠਹਿਰੇ ਡੈਲੀਗੇਟਾਂ ਨਾਲੋਂ ਜਿ਼ਆਦਾ ਸੀ । ਇਹਨਾਂ ਥਾਵਾਂ ਤੇ ਉਹ ਲੋਕ ਇਕੱਠੇ ਹੋਏ ਸਨ ਜਿਹੜੇ ਕਹਿੰਦੇ ਸਨ ਕਿ ਪੰਥ ਵਿੱਚ ਨਿਘਾਰ ਆ ਰਿਹਾ , ਸ਼ਰੋਮਣੀ ਕਮੇਟੀ ਦੇ ਕਾਬਜ਼ ਧੜਾ ਇਸ ਲਈ ਜਿੰਮੇਵਾਰ ਹੈ। ”
ਪਰ ਕੋਈ ਆਗੂ ਆਪਣੀ ਜਿੰਮੇਵਾਰੀ ਨਿਭਾਉਂਦਾ ਮੈਨੂੰ ਨਜ਼ਰ ਨਹੀਂ ਆਇਆ । ਡੈਲੀਗੇਟਾਂ ਨੇ ਮਸਾਂ 100 ਗਜ਼ ਦੂਰ ਲੰਗਰ ਵਿੱਚ ਜਾ ਕੇ ਸੰਗਤ ਅਤੇ ਪੰਗਤ ਦੇ ਸਿਧਾਂਤ ਨੂੰ ਜਾਰੀ ਰੱਖਣ ਦੀ ਥਾਂ ਯਾਤਰੂ ਨਿਵਾਸਾਂ ਦੇ ਪੈਂਟਰੀ ਹਾਊਸਾਂ ਵਿੱਚ ਹੀ ਸ਼ਾਹੀ ਭੋਜ ਕੀਤਾ। ਸਭ ਨੂੰ ਸਮਾਨਤਾ ਦਾ ਸੰਦੇਸ਼ ਦੇਣ ਵਾਲੇ ਗੁਰੂ ਪੰਥ ਦੇ ਇਹਨਾਂ ਆਗੂਆਂ ਲਈ ਵੱਖੋਂ ਵੱਖਰੇ ਖਾਣੇ ਸਨ। ਗੁਰੂ ਅਰਜਨ ਨਿਵਾਸ ਵਾਲਿਆਂ ਨਾਲੋਂ ਮਾਤਾ ਗੁਜਰੀ ਨਿਵਾਸ ਵਾਲਿਆਂ ਕੋਲ ਸਾਹੀਂ ਭੋਜ ਜਿ਼ਆਦਾ ਵਧੀਆਂ ਸੀ ( ਮੈਂ 10 ਅਪਰੈਲ ਨੂੰ ਸ਼ਾਮ
ਮਾਤਾ ਗੁਜਰੀ ਨਿਵਾਸ ਵਿੱਚ ਡਿਨਰ ਕੀਤਾ ਜਿਸ ਵਿੱਚ ਸ਼ਾਹੀ ਪਨੀਰ, ਚਾਵਲ, ਦਹੀਂ , ਮਟਰ ਮਸ਼ਰੂਮ , ਮਿਨਰਲ ਵਾਟਰ , ਸਵੀਟ ਡਿਸ , ਆਈਮ ਕਰੀਮ ਸ਼ਾਮਿਲ ਸੀ) । ਜਦਕਿ ਗੁਰੂ ਅਰਜਨ ਨਿਵਾਸ ਵਿੱਚ ਠਹਿਰੇ ਡੈਲੀਗੇਟਾਂ ਦੇ ਖਾਣੇ ਵਿੱਚ ਇਸ ਨਾਲੋਂ ਅੱਧੀਆਂ ਆਈਟਮਾਂ ਸਨ ।
10 ਅਪਰੈਲ ਨੂੰ ਡੈਲੀਗੇਟ ਇਜਲਾਸ ਮਗਰੋਂ ਦੁਪਹਿਰ ਦੇ ਖਾਣੇ ਮੌਕੇ ਵੀ ਲੱਖੀ ਸ਼ਾਹ ਵਣਜਾਰਾ ਹਾਲ ਦੇ ਮੂਹਰੇ ਇੱਕ ਪਾਰਟੀ ਵਾਗੂੰ ਟੇਬਲਾਂ ਦੇ ਖਾਣਾ ਲੱਗਿਆ ਸੀ ਅਤੇ ਪੰਥਕ ਆਗੂ ਖੜ ਕੇ ਜਾਂ ਕੁਰਸੀਆਂ ਦੇ ਬੈਠ ਕੇ ਖਾਣਾ ਖਾ ਰਹੇ ਸਨ । 11 ਅਪਰੈਲ ਨੂੰ ਸੰਗਤ ਲਈ ਦਾਲ ਫੁਲਕਾ ਗੁਰੂ ਲੰਗਰ ਵਿੱਚ ਸੀ ਪਰ ਉੱਥੇ ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਪਾਈ ਪਿਰਤ ਮੁਤਾਬਿਕ ਪਾਣੀ ਨਹੀਂ ਮਿਲ ਰਿਹਾ ਸੀ ।
ਸਵਾਲ ਇਸ ਨਹੀਂ ਕਿਸ ਨੂੰ ਕਿਹੜਾ ਖਾਣਾ ਕਿਉਂ ਦਿੱਤਾ ਗਿਆ । ਸਵਾਲ ਹੈ ਇਹ ਦੇਸ਼ ਵਿਦੇਸ਼ ਆਮ ਭੋਲੇ ਭਾਲੇ ਲੋਕਾਂ ਦੇ ਜ਼ਜ਼ਬਾਤ ਭੜਕਾ ਕੁਰਸੀ ਅਤੇ ਤੱਪੜਾਂ ਵਾਲੀਆਂ ਵੰਡਾਂ ਕੇ ਪਾ ਪ੍ਰਚਾਰ ਕਰਨ ਵਾਲੇ ਆਗੂ ਲੋਕਾਂ ਦੇ ਜਜਬਾਤਾਂ ਨਾਲ ਵਿਸਾਹ ਘਾਤ ਕਿਉਂ ਕਰਦੇ ਹਨ ? ਕੀ ਪੰਥ ਦੀ ਨੁੰਮਾਇੰਦਗੀ ਕਰਨ ਵਾਲੇ ਡੈਲੀਗੇਟਾਂ ਨੂੰ ਗੁਰੂ ਸਾਹਿਬ ਦੀ ਚਲਾਈ ਲੰਗਰ ਦੀ ਪ੍ਰਥਾ ਨੂੰ ਕਾਇਮ ਰੱਖਦਿਆਂ ਪੰਗਤ ਵਿੱਚ ਬੈਠ ਕੇ ਲੰਗਰ ਨਹੀਂ ਛੱਕਣਾ ਚਾਹੀਦਾ । ਜਦੋਂ ਆਗੂ ਹੀ ਜੋ ਆਪਣੇ ਆਪ ਨੂੰ ਕੌਮ ਦਾ ਰੋਲ ਮਾਡਲ ਸਿੱਧ ਕਰਨ ਲਈ ਤਰਲੋਮੱਛੀ ਹੋ ਰਹੇ ਹਨ ਤਾਂ ਆਮ ਸਿੱਖ ਦੀ ਕੀ ਮਾਨਸਿਕਤਾ ਹੋਵੇਗੀ ਇਹ ਗੰਝਲਦਾਰ ਸਵਾਲ ਹੈ? ਇਹ ਡੈਲੀਗੇਟ ਪੰਥ ਨੂੰ ਖਤਰੇ ਦੀ ਦੁਹਾਈ ਤਾਂ ਪਾਉਂਦੇ ਹਨ ਪਰ ਇਹਨਾਂ ਗੱਲਾਂ ਤੇ ਪਹਿਰਾ ਦੇ ਕੇ ਅਮਲੀ ਜਾਮਾ ਨਹੀਂ ਪਹਿਨਾਉਂਦੇ ਹਨ।
ਮੈਂ ਇਸ ਗੱਲੋਂ ਹੈਰਾਨ ਹੈ ਕਿ ਲੋਕਾਂ ਵਿੱਚ ਵੱਡੇ ਵੱਡੇ ਦਮਗਜੇ ਮਾਰਨ ਵਾਲੇ ਸਾਡੇ ਆਗੂ ਆਪ ਪੰਥਕ ਰਵਾਇਤਾਂ ਤੇ ਪਹਿਰਾ ਦੇਣ ਲਈ ਕਿੰਨੇ ਕੁ ਯਤਨਸ਼ੀਲ ਸਨ । ਅਸੀਂ ਪਹਿਲਾਂ ਇਹ ਆਮ ਸੁਣਿਆ ਹੋਇਆ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਲਈ ਕਿਸ ਤਰ੍ਹਾਂ ਵਿਸੇ਼ਸ਼ ਖਾਣੇ ਤਿਆਰ ਹੁੰਦਾ ਹੈ । ਸੋਚਿਆ ਸੀ ਸ਼ਾਇਦ ਦਿੱਲੀ ਵਿੱਚ ਕੁਝ ਵੱਖਰਾ ਹੋਵੇ ਹੁਣ ਉਹ ਭੁਲੇਖਾ ਵੀ ਨਿਕਲ ਗਿਆ ।
ਇੱਕ ਪਾਸੇ ਪੰਥ
ਦੇ ਸੁਧਾਰਾਂ ਦੇ ਨਾਂਮ ਕਰੋੜਾਂ ਰੁਪਇਆ ਖਰਚਿਆਂ ਜਾ ਰਿਹਾ ਦੂਜੇ ਪਾਸੇ ਪੰਥਕ ਰਵਾਇਤਾਂ ਨੂੰ ਵਿਸਾਰਿਆਂ ਜਾ ਰਿਹਾ ਕੀ ਪੰਥਕ ਡੈਲੀਗੇਟ ਕਹਾਉਂਦੇ ਇਹ ਲੋਕ ਇਸ ਵੱਲ ਧਿਆਨ ਦੇਣਗੇ ।
Subscribe to:
Post Comments (Atom)
No comments:
Post a Comment