Tuesday, May 11, 2010

ਪੰਜਾਬ ਦੇ ਅਜੋਕੇ ਰਾਜਨੀਤਕ-ਸਮਾਜਕ ਹਾਲਾਤ ਦਾ ਤਲਖ਼ ਯਥਾਰਥ : ‘ਕਿਵੇਂ ਜਿਓਣਗੇ ਲੋਕੀ’

(ਡਾ. ਪਰਮਿੰਦਰ ਤੱਗੜ)
ਪਿੱਛੇ ਜਿਹੇ ਬੱਬੂ ਮਾਨ ਨੇ ਇਕ ਗੀਤ ਲਿਖਿਆ ਤੇ ਗਾਇਆ ਸੀ ‘ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹ ’ਤੀ, ਇਕ ਅੱਜ ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ ’ਤੇ ਲਾਤੀ।’ ਇਸ ਗੀਤ ਨੂੰ ਬੜੀ ਲੋਕਪ੍ਰਿਯਤਾ ਮਿਲੀ। ਕਿਉਂਕਿ ਅਜੋਕਾ ਯੁੱਗ ਅਤਿ-ਆਧੁਨਿਕ ਯੁੱਗ ਹੈ ਜਿਸ ਵਿਚ ਸਰੋਤਾ ਕੇਵਲ ਰਚਨਾ ਨੂੰ ਸੁਣ ਕੇ ਜਾਂ ਪੜ੍ਹ ਕੇ ਮਾਨਣ ਦਾ ਆਦੀ ਨਹੀਂ ਰਿਹਾ ਸਗੋਂ ਹੁਣ ਬਿਜਲਈ ਉਪਕਰਨਾਂ ਰਾਹੀਂ ਉਸ ਰਚਨਾ ਵਿਚ ਬੜਾ ਕੁਝ ਐਸਾ ਭਰਿਆ ਜਾਂਦਾ ਹੈ ਕਿ ਉਹ ‘ਫ਼ਾਸਟ ਫ਼ੂਡ’ ਵਾਂਗ ਪਸੰਦ ਕੀਤੀ ਜਾਣ ਲੱਗ ਜਾਂਦੀ ਹੈ। ਇੰਞ ਹੀ ਹੋਇਆ ਬੱਬੂ ਮਾਨ ਦੇ ਉਸ ਗੀਤ ਨਾਲ਼। ਬੱਬੂ ਮਾਨ ਨੇ ਗੀਤ ਗਾਇਆ ਅਤੇ ਉਸ ਦੇ ਪ੍ਰਸ਼ੰਸਕਾਂ ਨੇ ਯੂਟਿਊਬ ਤੋਂ ਗੀਤ ਡਾਊਨਲੋਡ ਕਰਕੇ ਆਪੋ-ਆਪਣੀ ਕਲਾਕਾਰੀ ਵਿਖਾਉਂਦਿਆਂ ਨਵੇਂ ਤੋਂ ਨਵੇਂ ਯਥਾਰਥਮਈ ਐਸੇ ਕਿੱਲ-ਕੋਕੇ ਲਾਏ ਕਿ ਕਥਿਤ ਬਾਬਿਆਂ ਦੀਆਂ ਭਾਜੜਾਂ ਪੈ ਗਈਆਂ ਅਤੇ ਲੋਕਾਂ ਨੂੰ ਕ੍ਰੋਧ ਨਾ ਕਰਨ ਦਾ ਉਪਦੇਸ਼ ਦੇਣ ਵਾਲੇ ਇਹ ਬਾਬੇ ਕ੍ਰੋਧ ਨਾਲ਼ ਲੋਹੇ ਲਾਖੇ ਹੋ ਕੇ ਬਿਆਨਬਾਜੀ ਕਰਦੇ ਵੇਖੇ ਗਏ। ਬੱਬੂ ਮਾਨ ਦੇ ਦਿਨ ਐਸੇ ਬਦਲੇ ਕਿ ਉਹ ਸਫ਼ਲਤਾ ਦੀ ਸਿਖ਼ਰ ਨੇੜੇ ਪੁੱਜ ਗਿਆ। ਫ਼ਿਰ ਇਸੇ ਵਿਸ਼ੇ ਨੂੰ ਲੈ ਕੇ ਅਨੇਕਾਂ ਗੀਤਾਂ ਦੀ ਝੜੀ ਹੀ ਲੱਗ ਤੁਰੀ ਅਤੇ ਅਨੇਕਾਂ ਗੀਤ ਇਸ ਕੋਟੀ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ।
ਇਸ ਸਮੁੱਚੇ ਘਟਨਾ ਕ੍ਰਮ ਵਿਚੋਂ ਇਕ ਵੱਖਰੀ ਵਿਚਾਰਧਾਰਾ ਲੈ ਕੇ ਪੇਸ਼ ਹੁੰਦਾ ਹੈ ਸੁਖਨੈਬ ਸਿੱਧੂ ਦਾ ਲਿਖਿਆ ਤੇ ਗਾਇਆ ਗੀਤ ‘ਕਿਵੇਂ ਜਿਓਣਗੇ ਲੋਕੀ’। ਇਸ ਗੀਤ ਵਿਚ ਕਿਸੇ ਹੋਛੀ ਪੇਸ਼ਕਾਰੀ ਦੀ ਬਜਾਏ ਗਹਿਰ-ਗੰਭੀਰ ਮਸਲਿਆਂ ਦੀ ਚਰਚਾ ਬੜੇ ਅਸਰਮਈ ਅੰਦਾਜ਼ ਵਿਚ ਕੀਤੀ ਗਈ ਦੇਖੀ ਜਾ ਸਕਦੀ ਹੈ। ਗੀਤ ਨੂੰ ਬਾ-ਕਾਇਦਾ ਬੀਕਾ ਮਨਹਾਰ ਨੇ ਸੰਗੀਤਬੱਧ ਕਰਕੇ ਇਸ ਵਿਚ ਸੁਰੀਲੀ ਰੂਹ ਪੈਦਾ ਕੀਤੀ ਹੈ। ਸੁਖਨੈਬ ਸਿੱਧੂ ਭਾਵੇਂ ਕੋਈ ਪ੍ਰੋਫ਼ੈਸ਼ਨਲ ਸਿੰਗਰ ਨਹੀਂ ਹੈ ਪਰ ਰਚਨਾ ਦੇ ਵਿਸ਼ਾ-ਵਸਤੂ ਦੇ ਮੱਦੇ ਨਜ਼ਰ ਉਸ ਦੀ ਆਵਾਜ਼ ਗੀਤ ਵਿਚ ਪੇਸ਼ ਕੀਤੀ ਤ੍ਰਾਸਦੀ ਨੂੰ ਸਾਖ਼ਸ਼ਾਤ ਕਰਨ ਵਿਚ ਪੂਰੀ ਤਰ੍ਹਾਂ ਕਾਮਯਾਬ ਕਹੀ ਜਾ ਸਕਦੀ ਹੈ। ਇੰਞ ਦਾ ਕਰੁਣਾਮਈ ਪ੍ਰਭਾਵ ਕਿਸੇ ਪ੍ਰੋਫ਼ੈਸ਼ਨਲ ਸਿੰਗਰ ਦੀਆਂ ਸੰਗੀਤਕ ਗਰਾਰੀਆਂ ਵਿਚ ਗੁਆਚ ਕੇ ਖ਼ੂਬਸੂਰਤ ਸੁਰ ਤਾਂ ਪੈਦਾ ਕਰ ਸਕਦਾ ਹੈ ਪਰ ਉਸ ਰਚਨਾ ਦੀ ਰੂਹ ਅਤੇ ਮਕਸਦ ਤੋਂ ਦੂਰ ਰਹਿ ਜਾਂਦਾ ਹੈ। ਇੰਞ ਇਸ ਪੱਖ ਤੋਂ ਸੁਖਨੈਬ ਵਧਾਈ ਦਾ ਪਾਤਰ ਹੈ ਕਿ ਉਹ ਆਪਣੀ ਗੱਲ ਲੋਕਾਂ ਦੀ ਚੇਤਨਾ ਵਿਚ ਵਸਾਉਣ ਵਿਚ ਕਾਮਯਾਬ ਰਿਹਾ ਹੈ। ਰਹੀ ਗੱਲ ਇਸ ਗੀਤ ਦੇ ਵੀਡੀਓ ਵਿਚ ਵਰਤੀਆਂ ਗਈਆਂ ਤਸਵੀਰਾਂ ਦੀ, ਇਸ ਪੱਖੋਂ ਇੰਜ. ਸਤਿੰਦਰਜੀਤ ਸਿੰਘ ਅਤੇ ਖ਼ੁਦ ਸੁਖਨੈਬ ਸਿੱਧੂ ਬੜੇ ਮਾਹਰ ਹਨ ਇਸ ਪੱਖੋਂ ਮਾਰ ਖਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸੋ ਰਚਨਾ ਵਿਚ ਪੇਸ਼ ਵਿਸ਼ਾ ਵਸਤੂ ਵਿਚ ਵਰਤੇ ਇਕ-ਇਕ ਸ਼ਬਦ ਦੀ ਤਰਜ਼ਮਾਨੀ ਕਰਦੀਆਂ ਇਹ ਤਸਵੀਰਾਂ ਇਸ ਵੀਡੀਓ ਦੀ ਸਾਰਥਕਤਾ ਵਿਚ ਬੜਾ ਮੁੱਲਵਾਨ ਵਾਧਾ ਕਰਦੀਆਂ ਹਨ। ਕਿਉਂਕਿ ਗੱਲ ਇਕ ਗੀਤ ਦੀ ਚੱਲ ਰਹੀ ਸੀ ਇਸੇ ਕਰਕੇ ਪਹਿਲਾਂ ਆਵਾਜ਼, ਸੰਗੀਤਕਾ ਅਤੇ ਵੀਡੀਓ ਟਿਪਸ ਨੂੰ ਇਸ ਆਰਟੀਕਲ ਦਾ ਵਿਸ਼ਾ ਬਣਾਇਆ ਗਿਆ ਹੈ।
ਜਿੱਥੋਂ ਤੱਕ ਇਸ ਗੀਤ ਵਿਚਲੇ ਵਿਸ਼ਾ-ਵਸਤੂ ਦਾ ਤੁਅਲਕ ਹੈ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਇਸ ਵਿਚ ਲੋਕਾਂ ਦੇ ਮਨ ਦੀ ਆਵਾਜ਼ ਨੂੰ ਸ਼ਬਦ ਦਿੱਤੇ ਗਏ ਹਨ। ਖ਼ਾਸ ਗੱਲ ਇਹ ਕਿ ਪੰਜਾਬ ਵਿਚ ਸਰਗਰਮ ਕਿਸੇ ਰਾਜਨੀਤਕ ਧਿਰ ਨਾਲ਼ ਲਿਹਾਜ਼ ਨਹੀਂ ਕੀਤਾ ਗਿਆ। ਦੋਨੋਂ ਸਰਗਰਮ ਰਾਜਨੀਤਕ ਪਾਰਟੀਆਂ ਤੋਂ ਇਲਾਵਾ ਤੀਜੇ ਬਦਲ ਦਾ ਦਾਅਵਾ ਪ੍ਰਗਟਾਉਣ ਵਾਲ਼ੀ ਰਾਜਸੀ ਪਾਰਟੀ ਦੀਆਂ ਕੂਟਨੀਤਕ ਚਾਲਾਂ ਦਾ ਵੀ ਪਰਦਾ ਫ਼ਾਸ਼ ਕੀਤਾ ਗਿਆ ਹੈ। ਬੇਸ਼ਕ ਸੁਖਨੈਬ ਸਿੱਧੂ ਖ਼ੁਦ ਇਕ ਪੱਤਰਕਾਰ ਹੈ ਪਰ ਉਸ ਨੇ ਇਸ ਗੀਤ ਵਿਚ ਪੀਲੀ ਪੱਤਰਕਾਰਤਾ ਨੂੰ ਵੀ ਨਹੀਂ ਬਖ਼ਸ਼ਿਆ। ਰਾਜਨੀਤਕ ਲੋਕਾਂ ਦੇ ਨਿੱਜੀ ਮੋਹ ਦੀ ਤਸਵੀਰਕਸ਼ੀ ਕਰਦਿਆਂ ਗੀਤਕਾਰ ਨੇ ਰਾਜਨੀਤਕ ਸ਼ਖ਼ਸੀਅਤਾਂ ਦੇ ਕਿਰਦਾਰ ਤੋਂ ਪਰਦਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡੀ। ਇਹਨਾਂ ਸਤਰਾਂ ਦੀ ਗਵਾਹੀ ਲਈ ਸੁਖਨੈਬ ਸਿੱਧੂ ਦੇ ਗੀਤ ਦੇ ਕੁਝ ਅੰਤਰੇ ਵਿਸ਼ੇਸ਼ ਤੌਰ ’ਤੇ ਵਿਚਾਰਨ ਯੋਗ ਹਨ:
ਕਿਸੇ ਨੂੰ ਪੁੱਤ ਦਾ ਮੋਹ ਕਿਸੇ ਨੂੰ ਗ਼ੈਰ ਜ਼ਨਾਨੀ ਦਾ
ਕਿਸੇ ਨੂੰ ਸੰਸਾ ਵਿਚ ਵਿਦੇਸ਼ਾਂ ਰੁਲ਼ੀ ਜੁਆਨੀ ਦਾ
ਜੋ ਇੰਡੀਆ ਵਿਚ ਰੁਲ਼ਦੇ ਨਹੀਂ ਕੋਈ ਲੈਂਦਾ ਸਾਰ ਨੂੰ
ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ !
ਅਜੋਕੀ ਰਾਜਨੀਤਕ ਸਥਿਤੀ ਵਿਚ ਕੁਰਸੀ ਬਦਲੇ ਨੇਤਾਵਾਂ ਦੁਆਰਾ ਕੀਤੀ ਜਾਂਦੀ ਸੌਦੇਬਾਜ਼ੀ ਅਤੇ ਨਸ਼ਿਆਂ ਦੇ ਸੌੜੇ ਲਾਲਚ ਵਿਚ ਫ਼ਸ ਕੇ ਵੋਟਰ ਦੁਆਰਾ ਆਪਣੇ ਫ਼ਰਜ਼ਾਂ ਨੂੰ ਨਾ ਪਛਾਨਣ ਦੀ ਗੱਲ ਵੀ ਵਿਸ਼ੇਸ਼ ਜ਼ਿਕਰਯੋਗ ਹੈ:
ਨਸ਼ਿਆਂ ਬਦਲੇ ਵੋਟਰ ਵਿਕਦੇ ਕੁਰਸੀ ਬਦਲੇ ਨੇਤਾ
ਚੌਥਾ ਥੰਮ ਮੀਡੀਆ ਵਿਕਿਆ ਲਿਆ ਖ਼ਬਰਾਂ ਦਾ ਠੇਕਾ
ਪਰ ਝੂਠ ਬੋਲਣਾ ਆਉਂਦਾ ਨਹੀਂ ਇਸ ਪੱਤਰਕਾਰ ਨੂੰ
ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ !
ਇਸ ਵਿਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਪਬਲਿਕ ਟਰਾਂਸਪੋਰਟ ਨੂੰ ਖ਼ੋਰਾ ਲਾਉਣ ਵਿਚ ਸਾਡੇ ਕਥਿਤ ਸੂਬੇ ਦੇ ‘ਸੇਵਕ’ ਹੀ ਜ਼ਿੰਮੇਵਾਰ ਹਨ। ਜਿਹਨਾਂ ਦੀਆਂ ਅਨੇਕਾਂ ਬੱਸਾਂ ਪਰਮਿਟਾਂ ਦੀ ਘਪਲੇਬਾਜੀ ਹੇਠ ਚੱਲਣ ਬਾਰੇ ਅਕਸਰ ਲੋਕ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ। ਇੱਥੇ ਹੀ ਬੱਸ ਇਹਨਾਂ ਸੇਵਕਾਂ ਦੇ ਕਰਿੰਦੇ ਵੀ ਆਪਣੇ ਆਪ ਨੂੰ ਕਿਸੇ ਖੱਬੀ ਖ਼ਾਂ ਨਾਲੋਂ ਘੱਟ ਨਹੀਂ ਸਮਝਦੇ। ਐਂਵੇ ਤਾਂ ਨਹੀਂ ਸੁਖਨੈਬ ਸਿੱਧੂ ਉਂਗਲ ਕਰ ਰਿਹਾ ਕਿ:
ਨੀਲੀਆਂ ਪੀਲੀਆਂ ਬੱਸਾਂ ਸਾਰੀਆਂ ਇੱਕੋ ਘਰ ਦੀਆਂ ਨੇ
ਸੜਕਾਂ ਉ¤ਤੇ ਨਹੀਂ ਇਹ ਸਾਡੀ ਹਿੱਕ ’ਤੇ ਚਲਦੀਆਂ ਨੇ
ਰਾਜ ਨਹੀਂ ਇਹ ਸੇਵਾ ਕਿਉਂ ਸੌਂਪੀ ਇਕ ਪਰਿਵਾਰ ਨੂੰ
ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ !
ਸਮੁੱਚੇ ਤੌਰ ’ਤੇ ਸੁਖਨੈਬ ਸਿੱਧੂ ਦਾ ਗੀਤ ‘ਕਿਵੇਂ ਜਿਓਣਗੇ ਲੋਕੀ ਖੋਹ ਲਿਆ ਰੁਜ਼ਗ਼ਾਰ ਨੂੰ’ ਪੰਜਾਬੀ ਦੀ ਅਜੋਕੀ ਰਾਜਨੀਤਕ ਹੀ ਨਹੀਂ ਬਲਕਿ ਸਮਾਜਕ ਅਵਸਥਾ ਦਾ ਯਥਾਰਮਈ ਪ੍ਰਗਟਾਵਾ ਪੇਸ਼ ਕਰਨ ਵਿਚ ਇੱਕ ਉ¤ਤਮ ਰਚਨਾ ਵਜੋਂ ਵਿਚਾਰਨਯੋਗ ਕ੍ਰਿਤ ਹੈ। ਅਜਿਹੀਆਂ ਕ੍ਰਿਤਾਂ ਨੂੰ ਉਤਸ਼ਾਹਤ ਕਰਨਾ ਬਣਦਾ ਹੈ ਅਤੇ ਅਜਿਹੀਆਂ ਰਚਨਾਵਾਂ ਦਾ ਸੁਆਗਤ ਕੀਤਾ ਜਾਣਾ ਇਕ ਚੇਤਨ ਅਮਲ ਹੈ।

ਹਾਂਗਕਾਂਗ ਤੋਂ ਪੰਜਾਬੀ ਚੇਤਨਾ ਦੀ ਸ਼ੁਰੂਆਤ : ਦਿਨੋ ਦਿਨ ਪੰਜਾਬੀ ਬੋਲੀ ਦੇ ਨਵੇਂ ਰੂਪ ਸਾਹਮਣੇ ਆਉਣਗੇ





ਸੁਖਨੈਬ ਸਿੰਘ ਸਿੱਧੂ
ਰੂਸ ਦਾ ਪ੍ਰਸਿੱਧ ਲੇਖਕ ਰਸੂਲ ਹਮਜਾਤੋਵ ਆਪਣੀ ਸ਼ਾਹਕਾਰ ਕਿਤਾਬ ' ਮੇਰਾ ਦਾਗਿਸਤਾਨ ' ਵਿੱਚ ਲਿਖਦਾ ਹੈ , "ਜਿਸ ਬੋਲੀ ਵਿੱਚ ਮਰਦਾ ਹੋਇਆ ਬੰਦਾ ਪਾਣੀ ਮੰਗਦਾ ਹੈ ਉਹ ਉਸਦੀ ਮਾਂ ਬੋਲੀ ਹੁੰਦੀ ਹੈ। " ਰਸੂਲ ਇਹ ਵੀ ਲਿਖਦਾ ਕਿ ਦਾਗਿਸਤਾਨ ਜੇ ਕਿਸੇ ਨੂੰ ਲਾਹਨਤ ਪਾਉਣੀ ਹੋਵੇ ਤਾਂ ਕਿਹਾ ਜਾਂਦਾ , " ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ।
"ਪਰ ਸਦਕੇ ਜਾਈਏ ਉਹਨਾਂ ਪੰਜਾਬੀ ਯੋਧਿਆਂ ਪੁੱਤਰਾਂ ਦੇ ਜਿੰਨ੍ਹਾਂ ਵਿਦੇਸ਼ਾਂ ਵਿੱਚ ਆਰਥਿਕ ਤੰਗੀਆਂ ਤੁਰਸੀਆਂ ਨਾਲ ਜੁਝਦਿਆਂ ਵੀ ਆਪਣੀ ਬੋਲੀ , ਵਿਰਸਾ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਦੇ ਪਹਿਰੇਦਾਰ ਬਣ ਕੇ ਰਾਖੀ ਕੀਤੀ । ਇਸ ਇਹੀ ਕਾਰਨ ਹੈ ਪੰਜਾਬੀਆਂ ਦੀ ਸਿੱਕਾ ਦੁਨੀਆ ਵਿੱਚ ਚੱਲ ਰਿਹਾ ਪਰ ਸਾਡੀ ਮਾਂ ਬੋਲੀ ਆਪਣੇ ਘਰ ਵਿੱਚ ਹੀ ਸਰਕਾਰਾਂ ਵੱਲੋਂ ਪਰਾਈ ਕੀਤੀ ਜਾ ਰਹੀ ਹੈ ।
ਇਸਤੋਂ ਵੱਡਾ ਹੋਊ ਕੀ ਕਹਿਰ ਪੰਜਾਬੀ ਦਾ !
ਅੰਗਰੇਜ਼ੀ ਵਿੱਚ ਦਸਤਖ਼ਤ ਕਰਦਾ ਸ਼ਾਇਰ ਪੰਜਾਬੀ ਦਾ !
ਬੀਤੇ ਸਮੇਂ ਯੂ ਐਨ ਓ ਦੀ ਅਪੁਸਟ ਰਿਪੋਰਟ ਨੇ ਪੰਜਾਬੀਆਂ ਨੁੰ ਹੋਰ ਸੁਚੇਤ ਕਰ ਦਿੱਤਾ । ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਪੰਜਾਬੀ ਭਾਸ਼ਾ ਆਉਣ ਵਾਲੇ 50 ਸਾਲਾਂ ਵਿੱਚ ਖਤਮ ਹੋ ਜਾਵੇਗੀ । ਤਾਂ ਮਾਂ-ਬੋਲੀ ਦੇ ਚਿੰਤਕ ਪੁੱਤਾਂ ਨੂੰ ਚਿੰਤਾ ਹੋਈ ਸੀ । ਇਸ ਚਿੰਤਾ ਨੇ ਮਾਂ ਬੋਲੀ ਦੇ ਸੰਭਾਲ ਲਈ ਜੋ ਜੰਗੀ ਕਲਾ ਉਸਾਰ ਦਿੱਤਾ ਉਸ ਨਾਲ ਇਹ ਨਤੀਜੇ ਸਾਹਮਣੇ ਆਏ , ਹੁਣ ਚੜਦੇ - ਲਹਿੰਦੇ ਅਤੇ ਵਿਦੇਸ਼ਾਂ ਵਿੱਚ ਥਾਂ - ਥਾਂ ਵਸੇ ਪੰਜਾਬ ਦੇ 90 ਮਿਲੀਅਨ ਲੋਕਾਂ ਦੀ ਇਹ ਬੋਲੀ ਦੁਨੀਆਂ ਦੀ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚ 12 ਸਥਾਨ ਤੇ ਹੈ।ਇਸ ਖ਼ਬਰ ਨੂੰ ਗੌਰ ਵਾਚਿਆ ਜਾਵੇ ਤਾਂ ਇਹ ਗੱਲ ਵੀ ਸਾਹਮਣੇ ਆਉਦੀ ਹੈ ਕਿ ਆਉਣ ਵਾਲੇ 50 ਸਾਲਾਂ ਵਿੱਚ ਗੁਰਮੁੱਖੀ / ਪੰਜਾਬੀ ਦਾ ਉਹ ਰੂਪ ਬਦਲ ਜਾਵੇਗਾ ਜੋ ਹੁਣ ਜਾਂ ਇਸਤੋਂ ਪਹਿਲਾਂ ਸੀ । ਪਰ ਇਸਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਮਾਂ ਬੋਲੀ ਖਤਮ ਹੋ ਜਾਵੇਗੀ ਬਲਕਿ ਪੰਜਾਬੀ ਦਾ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਆ ਰਹੀ ਹੈ। ਜਿਵੇ ਅੰਗਰੇਜ਼ੀ ਭਾਸ਼ਾ ਕੋਲ ਆਪਣੇ ਸਬਦਾਂ ਦੇ ਖਜ਼ਾਨੇ ਦੀ ਘਾਟ ਦੀ ਕਾਰਨ ਉਹਨਾਂ ਨੇ ਅੰਗਰੇਜ਼ੀ ਵਿੱਚ ਹੋਰਨਾਂ ਭਾਸ਼ਾਵਾਂ ਦਾ ਸ਼ਬਦ ਵਰਤਣੇ ਸ਼ੁਰੂ ਕੀਤੇ ਨਤੀਜੇ ਵਜੋਂ ਹੁਣ ਅੰਗਰੇਜ਼ੀ ਸ਼ਬਦਕੋਸ਼ ਵਿੱਚ ਸਬ਼ਦਾਂ ਦਾ ਅਥਾਹ ਭੰਡਾਰ ਹੈ । ਪਰ ਪੰਜਾਬੀ ਕੋਲ ਤਾਂ ਪਹਿਲਾਂ ਹੀ ਸਬ਼ਦਕੋਸ਼ ਦਾ ਬੇਸ਼ੁਮਾਰ ਖ਼ਜਾਨਾ ਹੈ। ਪੰਜਾਬੀ ਵਿੱਚ ਤਿਆਰ ਕੀਤਾ ਮਹਾਨ- ਕੋਸ਼ ਦੁਨੀਆਂ ਦੇ ਪਹਿਲੇ ਗਿਣੇ ਚੁਣੇ ਇਨਸਾਈਕਲੋਪੀਡੀਆ ਵਿੱਚ ਆੳਦਾ ਹੈ। ਪਰ ਇੱਕ ਤੌਖਲਾ ਅਤੇ ਕੌੜੀ ਸੱਚਾਈ ਹੈ ਕਿ ਅਸੀਂ ਦੇਖਾ ਦੇਖੀ ਅੰਗਰੇਜ਼ੀ ਦੇ ਸਬ਼ਦਾਂ ਦੀ ਘੁਸਪੈਠ ਪੰਜਾਬੀ ਉਸ ਤਰ੍ਹਾਂ ਕਰ ਦਿੱਤੀ ਹੈ ਜਿਵੇਂ ਲੁਧਿਆਣੇ ਪ੍ਰਵਾਸੀ ਮਜਦੂਰਾਂ ਨੇ ਆਪਣੀ ਪਹੁੰਚ ਬਰਕਰਾਰ ਕੀਤੀ ਹੈ। ਹੁਣ ਪੰਜਾਬੀ ਵਿੱਚ ਤਾਲਾ , ਜਿੰਦਾ ਆਦਿ ਸ਼ਬਦਾਂ ਦੀ ਥਾਂ ' ਲੌਕ ' ਸ਼ਬਦ ਆ ਰਹੇ ਹਨ। ਅਨਪੜ ਤੋਂ ਅਨਪੜ ਵੀ ਮੋਬਾਈਲ ਫੋਨ ਨਾਲ ਜੁੜੇ ਵਾਕਾਂ ਨੂੰ ਅਚੇਤ ਹੀ ਅੰਗਰੇਜ਼ੀ ਦੀ ਪੁੱਠ ਚਾੜਦਾ ਹੈ। ਜਿਵੇ ਆਮ ਹੀ ਆਖਦੇ ਹਨ ਕਿ ਤੂੰ ਮੈਨੂੰ ਮਿਸਡ ਰਿੰਗ ਕਰੀਂ । ਅਜਿਹੀਆਂ ਹੋਰ ਬਹੁਤ ਉਦਾਹਰਨਾਂ ਹਨ ਜਿੰਨ੍ਹਾਂ ਰਾਹੀ ਅਸੀਂ ਮਾਂ ਬੋਲੀ ਨੂੰ ਅਚੇਤ ਹੀ ਵਸਾਰ ਰਹੇ ਹਾਂ।
ਹੁਣ ਇੰਟਰਨੈਟ ਰਾਹੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਲਈ ਕਿਸੇ ਭਾਸਾ ਦਾ ਗਿਆਨ ਜਰੂਰੀ ਹੈ ਪਰ ਹੁਣ ਕੁਝ ਨਿਰੋਲ ਪੰਜਾਬੀ ਭਾਈਚਾਰੇ ਦੀ ਵੈਬਸਾਈਟ ਦੇ ਰੋਮਨ ਪੰਜਾਬੀ ਵਿੱਚ ਗੱਲ ਬਾਤ ਕੀਤੀ ਜਾਂਦੀ ਹੈ।ਹੁਣ ਇੰਟਰਨੈੱਟ ਪੰਜਾਬੀ ਕੋਈ 300 ਫੋਟ ਚੱਲਦੇ ਇਸ ਗੱਲ ਦਾ ਪ੍ਰਤੀਕ ਹਨ ਕਿ ਪੰਜਾਬੀ ਦਿਨੋ ਦਿਨ ਤਰੱਕੀ ਕਰ ਰਹੀ ਹੈ। ਯੂਨੀਕੋਡ ਨੇ ਇੰਟਰਨੈਟ ਪੰਜਾਬੀ ਇਸਦਾ ਘੇਰਾ ਵਿਸ਼ਾਲ ਕਰ ਦਿੱਤਾ । ਵਿਦੇਸ਼ਾਂ ਵਿੱਚ ਜੰਮੇ ਪਲੇ ਪੰਜਾਬੀ ਮੂ਼ਲ ਦੇ ਬੱਚੇ ਹੁਣ ਰੋਮਨ ਪੰਜਾਬੀ ਵਿੱਚ ਚੈਟ ਕਰਦੇ ਹਨ । ਉਹ ਦਿਨ ਦੂਰ ਨਹੀਂ ਜਦੋਂ ਗੁਰਮੁਖੀ ਦੇ ਉੜਾ ਆੜਾ ਦੀ ਥਾ ਰੋਮਨ ਪੰਜਾਬੀ ਦਾ ਇੱਕ ਫੌਟ ਤਿਆਰ ਹੋਵੇ ਵੈਬਵਰਲਡ ਵਿੱਚ ਦਸਤਕ ਦੇਵੇਗਾ ।ਇਸ ਦੌਰਾਨ ਜੋ ਕੁਝ ਲੋਕਾਂ ਨੇ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਅਜਿਹੇ ਮੁਕਾਮ ਸਿਰਜੇ ਹਨ ਜਿੰਨ੍ਹਾਂ ਨਾਲ ਮਾਂ -ਬੋਲੀ ਦਾ ਦਾਇਰਾ ਪੂਰੀ ਦੁਨੀਆਂ ਵਿੱਚ ਫੈਲਿਆ ਹੈ । ਮਾਂ ਬੋਲੀ ਦੇ ਸਰਵਣ ਪੁੱਤਾਂ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ । ਪੰਜਾਬੀ ਚੇਤਨਾ ਇਸੇ ਕੜੀ ਦੇ ਇੱਕ ਹੋਰ ਹਿੱਸਾ ਜਿਸ ਰਾਹੀਂ ਹਾਂਗਕਾਂਗ ਵੱਸਦੇ ਪੰਜਾਬੀਆਂ ਦੀ ਹੋਂਦ ਬਾਰੇ ਸਿਰਫ਼ ਇੱਕ ਕਲਿੱਕ ਨਾਲ ਪੂਰੀ ਦੁਨੀਆਂ ਦੇ ਪੰਜਾਬੀਆਂ ਨੂੰ ਪਤਾ ਲੱਗੇਗਾ । ਇਹ ਉਪਰਾਲੇ ਲਈ ਮੇਰੇ ਵੱਡੇ ਵੀਰ ਨਵਤੇਜ ਅਟਵਾਲ , ਅਮਰਜੀਤ ਸਿੰਘ ਗਰੇਵਾਲ, ਜਗਤਾਰ ਸਿੰਘ ਢੁੱਡੀਕੇ ਨੁੰ ਦਿਲੋਂ ਵਧਾਈ ਦਿੰਦਾ ਹਾਂ । ਇਸ ਨਾਲ ਜੁੜੀ ਸਾਰੀ ਟੀਮ ਅਤੇ ਭਾਈਚਾਰੇ ਵੱਲੋਂ ਆਪਣੀ ਬੋਲੀ ਆਪਣੀ ਗੱਲ ਕਹਿਣ ਦਾ ਜੋ ਮੰਚ ਮੁਹੱਈਆ ਕਰਵਾਇਆ ਉਹ ਭਵਿੱਖ ਲਈ ਮਾਂ ਬੋਲੀ ਰੱਖਿਆ ਤਾਂ ਇੱਕ ਕਾਰਗਾਰ ਹਥਿਆਰ ਸਾਬਤ ਹੋਵੇਗਾ ।

Friday, May 7, 2010

ਪੰਥਕ ਰਵਾਇਤਾਂ ਅਤੇ ਫੋਕੀਆਂ ਬਿਆਨਬਾਜ਼ੀਆਂ

ਸੁਖਨੈਬ ਸਿੱਧੂ
ਪੰਜਾਬੀ ਨਿਊਜ ਆਨਲਾਈਨ ਦਾ ਬਾਕੀ ਮੀਡੀਆ ਨਾਲੋਂ ਇਹ ਹੀ ਵਖਰੇਵਾਂ ਹੈ ਕਿ ਅਸੀਂ ਬਿਨਾ ਕਿਸੇ ਆਪਣੇ ਬਿਗਾਨੇ ਪ੍ਰਵਾਹ ਕੀਤੇ ਸਮੇਂ ਸਮੇਂ ਕੁਝ ਤਲਖ ਹਕੀਕਤਾਂ ਸਾਹਮਣੇ ਲਿਆ ਰਹੇ । ਬੇਸ਼ੱਕ ਸਾਨੂੰ ਪਤਾ ਇਹਨਾਂ ਕੌੜਾ ਸੱਚ ਬੋਲ ਕੁ ਕੁਝ ਹਾਸਲ ਨਹੀਂ ਹੋਣਾ ਸਿਵਾਏ ਈਰਖਾ ਅਤੇ ਕਲਮੀ ਦੁਸ਼ਮਣੀ ਦੇ …………। ਪਰ ਦਿਲ ਅਤੇ ਦਿਮਾਗ ਘੜਮੱਸ ਪਾਉਂਦੇ ਵਿਚਾਰ ਜੇ ਬਾਹਰ ਹੀ ਨਾ ਆਉਣ ਦਾ ਫਿਰ ਫੋਕੀ ਬਿਆਨਬਾਜ਼ੀ ਕਰਨ ਨੂੰ ਸਾਡੀ ਜ਼ਮੀਰ ਨਹੀਂ ਮੰਨਦੀ ।
ਖੈਰ ਸਿੱਖ ਕੌਮ ਨੂੰ ਸ਼ੁਰੂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ । ਪਹਿਲਾਂ ਗੈਰਾਂ ਤੋਂ ਖਤਰਾ ਰਿਹਾ ਹੁਣ ਆਪਣੇ ਸਿੱਖੀ ਦਾ ਲਿਬਾਸਧਾਰੀ ਦੁਸ਼ਮਣਾਂ ਤੋਂ , ਸਮੇਂ ਸਮੇਂ ਸਿੱਖ ਕੌਮ ਦੀਆਂ ਜੜਾਂ ‘ਚ ਤੇਲ ਦੇਣ ਵਾਲੇ ‘ਆਪਣੇ’ ਹੀ ਨਿਕਲਦੇ ਹਨ । ਹੱਥਲੇ ਸ਼ਬਦ ਬੀਤੇ ਦਿਨੀ ਹੋਈ ਵਿਸ਼ਵ ਸਿੱਖ ਕਨਵੈਨਸ਼ਨ ਨਾਲ ਸਬੰਧਤ ਹਨ। ਕੁਝ ਨਿੱਜੀ ਦਿਲਚਸਪੀ ਕਾਰਨ ਮੈਨੂੰ 9 ਅਪਰੈਲ ਤੋਂ 11 ਅਪ੍ਰੈਲ ਤੱਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਚ ਗੁਰੂ ਅਰਜਨ ਦੇਵ ਨਿਵਾਸ ਵਿੱਚ ਠਹਿਰਣਾ ਪਿਆ । ਹੋ ਸਕਦਾ ਜੇਕਰ ਮੇਰੀ ਪੰਥਕ ਸਖ਼ਸੀਅਤਾਂ ਦੇ ਕਿਰਦਾਰ ਨੂੰ ਨੇੜਿਓ ਦੇਖਣ ਦੀ ਇੱਛਾ ਨਾ ਹੁੰਦੀ ਤਾਂ ਮੈਂ ਕਿਸੇ ਸਰਾ ਦੇ ਹਾਲ ਵਿੱਚ ਸੌ ਜਾਂਦਾ । ਇੱਥੇ ਇਸ ਕਨਵੈਨਸ਼ਨ ਨੂੰ ਕਰਵਾਉਣ ਦਾ ਮਨੋਰਥ ਇਹ ਦੱਸਿਆ ਜਾ ਰਿਹਾ ਸੀ ਕਿ ਪੰਥ ਦੇ ਪੰਜ ਜਥੇਦਾਰ ਵਾਇਆ ਸ਼ਰੋਮਣੀ ਕਮੇਟੀ ਬਾਦਲ ਪਰਿਵਾਰ ਵੱਲੋਂ ‘ਹਾਈਜੈਕ’ ਕਰ ਲਏ ਜਾਂਦੇ ਹਨ। ਬਾਦਲ ਵਿਰੋਧੀ
ਧੜੇ, ਸਰਨਾ ਦੇ ਹਮਾਇਤੀ ਗਰੁੱਪ ਅਤੇ ਕੁਝ ਕੁ ਪੰਥ ਪ੍ਰਸਤ ਆਗੂ ਇਸ ਕਨਵੈਨਸ਼ਨ ਵਿੱਚ ਸ਼ਾਮਿਲ ਹੋਏ।
ਦੇਸ਼ ਵਿਦੇਸ਼ ਤੋਂ ਆਏ ਆਗੂਆਂ ਨੂੰ ਮਾਤਾ ਗੁਜਰੀ ਨਿਵਾਸ ਅਤੇ ਗੁਰੂ ਅਰਜਨ ਦੇਵ ਨਿਵਾਸ ਵਿੱਚ ਠਹਿਰਾਇਆ ਗਿਆ । ਦੋਵਾਂ ਯਾਤਰੂ ਨਿਵਾਸਾਂ ਵਿੱਚ ਠਹਿਰਣ ਵਾਲੇ ਡੈਲੀਗੇਟਾਂ ਨੂੰ ਵਧੀਆ ਏਸੀ ਕਮਰੇ ਮੁਹੱਈਆ ਕਰਵਾਏ ਗਏ। ਮਾਤਾ ਗੁਜਰੀ ਨਿਵਾਸ ਵਾਲਿਆਂ ਦੀ ਟੌਹਰ ਅਤੇ ਖਾਤਰ ਗੁਰੂ ਅਰਜਨ ਦੇਵ ਨਿਵਾਸ ਵਿੱਚ ਠਹਿਰੇ ਡੈਲੀਗੇਟਾਂ ਨਾਲੋਂ ਜਿ਼ਆਦਾ ਸੀ । ਇਹਨਾਂ ਥਾਵਾਂ ਤੇ ਉਹ ਲੋਕ ਇਕੱਠੇ ਹੋਏ ਸਨ ਜਿਹੜੇ ਕਹਿੰਦੇ ਸਨ ਕਿ ਪੰਥ ਵਿੱਚ ਨਿਘਾਰ ਆ ਰਿਹਾ , ਸ਼ਰੋਮਣੀ ਕਮੇਟੀ ਦੇ ਕਾਬਜ਼ ਧੜਾ ਇਸ ਲਈ ਜਿੰਮੇਵਾਰ ਹੈ। ”
ਪਰ ਕੋਈ ਆਗੂ ਆਪਣੀ ਜਿੰਮੇਵਾਰੀ ਨਿਭਾਉਂਦਾ ਮੈਨੂੰ ਨਜ਼ਰ ਨਹੀਂ ਆਇਆ । ਡੈਲੀਗੇਟਾਂ ਨੇ ਮਸਾਂ 100 ਗਜ਼ ਦੂਰ ਲੰਗਰ ਵਿੱਚ ਜਾ ਕੇ ਸੰਗਤ ਅਤੇ ਪੰਗਤ ਦੇ ਸਿਧਾਂਤ ਨੂੰ ਜਾਰੀ ਰੱਖਣ ਦੀ ਥਾਂ ਯਾਤਰੂ ਨਿਵਾਸਾਂ ਦੇ ਪੈਂਟਰੀ ਹਾਊਸਾਂ ਵਿੱਚ ਹੀ ਸ਼ਾਹੀ ਭੋਜ ਕੀਤਾ। ਸਭ ਨੂੰ ਸਮਾਨਤਾ ਦਾ ਸੰਦੇਸ਼ ਦੇਣ ਵਾਲੇ ਗੁਰੂ ਪੰਥ ਦੇ ਇਹਨਾਂ ਆਗੂਆਂ ਲਈ ਵੱਖੋਂ ਵੱਖਰੇ ਖਾਣੇ ਸਨ। ਗੁਰੂ ਅਰਜਨ ਨਿਵਾਸ ਵਾਲਿਆਂ ਨਾਲੋਂ ਮਾਤਾ ਗੁਜਰੀ ਨਿਵਾਸ ਵਾਲਿਆਂ ਕੋਲ ਸਾਹੀਂ ਭੋਜ ਜਿ਼ਆਦਾ ਵਧੀਆਂ ਸੀ ( ਮੈਂ 10 ਅਪਰੈਲ ਨੂੰ ਸ਼ਾਮ
ਮਾਤਾ ਗੁਜਰੀ ਨਿਵਾਸ ਵਿੱਚ ਡਿਨਰ ਕੀਤਾ ਜਿਸ ਵਿੱਚ ਸ਼ਾਹੀ ਪਨੀਰ, ਚਾਵਲ, ਦਹੀਂ , ਮਟਰ ਮਸ਼ਰੂਮ , ਮਿਨਰਲ ਵਾਟਰ , ਸਵੀਟ ਡਿਸ , ਆਈਮ ਕਰੀਮ ਸ਼ਾਮਿਲ ਸੀ) । ਜਦਕਿ ਗੁਰੂ ਅਰਜਨ ਨਿਵਾਸ ਵਿੱਚ ਠਹਿਰੇ ਡੈਲੀਗੇਟਾਂ ਦੇ ਖਾਣੇ ਵਿੱਚ ਇਸ ਨਾਲੋਂ ਅੱਧੀਆਂ ਆਈਟਮਾਂ ਸਨ ।
10 ਅਪਰੈਲ ਨੂੰ ਡੈਲੀਗੇਟ ਇਜਲਾਸ ਮਗਰੋਂ ਦੁਪਹਿਰ ਦੇ ਖਾਣੇ ਮੌਕੇ ਵੀ ਲੱਖੀ ਸ਼ਾਹ ਵਣਜਾਰਾ ਹਾਲ ਦੇ ਮੂਹਰੇ ਇੱਕ ਪਾਰਟੀ ਵਾਗੂੰ ਟੇਬਲਾਂ ਦੇ ਖਾਣਾ ਲੱਗਿਆ ਸੀ ਅਤੇ ਪੰਥਕ ਆਗੂ ਖੜ ਕੇ ਜਾਂ ਕੁਰਸੀਆਂ ਦੇ ਬੈਠ ਕੇ ਖਾਣਾ ਖਾ ਰਹੇ ਸਨ । 11 ਅਪਰੈਲ ਨੂੰ ਸੰਗਤ ਲਈ ਦਾਲ ਫੁਲਕਾ ਗੁਰੂ ਲੰਗਰ ਵਿੱਚ ਸੀ ਪਰ ਉੱਥੇ ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਪਾਈ ਪਿਰਤ ਮੁਤਾਬਿਕ ਪਾਣੀ ਨਹੀਂ ਮਿਲ ਰਿਹਾ ਸੀ ।
ਸਵਾਲ ਇਸ ਨਹੀਂ ਕਿਸ ਨੂੰ ਕਿਹੜਾ ਖਾਣਾ ਕਿਉਂ ਦਿੱਤਾ ਗਿਆ । ਸਵਾਲ ਹੈ ਇਹ ਦੇਸ਼ ਵਿਦੇਸ਼ ਆਮ ਭੋਲੇ ਭਾਲੇ ਲੋਕਾਂ ਦੇ ਜ਼ਜ਼ਬਾਤ ਭੜਕਾ ਕੁਰਸੀ ਅਤੇ ਤੱਪੜਾਂ ਵਾਲੀਆਂ ਵੰਡਾਂ ਕੇ ਪਾ ਪ੍ਰਚਾਰ ਕਰਨ ਵਾਲੇ ਆਗੂ ਲੋਕਾਂ ਦੇ ਜਜਬਾਤਾਂ ਨਾਲ ਵਿਸਾਹ ਘਾਤ ਕਿਉਂ ਕਰਦੇ ਹਨ ? ਕੀ ਪੰਥ ਦੀ ਨੁੰਮਾਇੰਦਗੀ ਕਰਨ ਵਾਲੇ ਡੈਲੀਗੇਟਾਂ ਨੂੰ ਗੁਰੂ ਸਾਹਿਬ ਦੀ ਚਲਾਈ ਲੰਗਰ ਦੀ ਪ੍ਰਥਾ ਨੂੰ ਕਾਇਮ ਰੱਖਦਿਆਂ ਪੰਗਤ ਵਿੱਚ ਬੈਠ ਕੇ ਲੰਗਰ ਨਹੀਂ ਛੱਕਣਾ ਚਾਹੀਦਾ । ਜਦੋਂ ਆਗੂ ਹੀ ਜੋ ਆਪਣੇ ਆਪ ਨੂੰ ਕੌਮ ਦਾ ਰੋਲ ਮਾਡਲ ਸਿੱਧ ਕਰਨ ਲਈ ਤਰਲੋਮੱਛੀ ਹੋ ਰਹੇ ਹਨ ਤਾਂ ਆਮ ਸਿੱਖ ਦੀ ਕੀ ਮਾਨਸਿਕਤਾ ਹੋਵੇਗੀ ਇਹ ਗੰਝਲਦਾਰ ਸਵਾਲ ਹੈ? ਇਹ ਡੈਲੀਗੇਟ ਪੰਥ ਨੂੰ ਖਤਰੇ ਦੀ ਦੁਹਾਈ ਤਾਂ ਪਾਉਂਦੇ ਹਨ ਪਰ ਇਹਨਾਂ ਗੱਲਾਂ ਤੇ ਪਹਿਰਾ ਦੇ ਕੇ ਅਮਲੀ ਜਾਮਾ ਨਹੀਂ ਪਹਿਨਾਉਂਦੇ ਹਨ।
ਮੈਂ ਇਸ ਗੱਲੋਂ ਹੈਰਾਨ ਹੈ ਕਿ ਲੋਕਾਂ ਵਿੱਚ ਵੱਡੇ ਵੱਡੇ ਦਮਗਜੇ ਮਾਰਨ ਵਾਲੇ ਸਾਡੇ ਆਗੂ ਆਪ ਪੰਥਕ ਰਵਾਇਤਾਂ ਤੇ ਪਹਿਰਾ ਦੇਣ ਲਈ ਕਿੰਨੇ ਕੁ ਯਤਨਸ਼ੀਲ ਸਨ । ਅਸੀਂ ਪਹਿਲਾਂ ਇਹ ਆਮ ਸੁਣਿਆ ਹੋਇਆ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਲਈ ਕਿਸ ਤਰ੍ਹਾਂ ਵਿਸੇ਼ਸ਼ ਖਾਣੇ ਤਿਆਰ ਹੁੰਦਾ ਹੈ । ਸੋਚਿਆ ਸੀ ਸ਼ਾਇਦ ਦਿੱਲੀ ਵਿੱਚ ਕੁਝ ਵੱਖਰਾ ਹੋਵੇ ਹੁਣ ਉਹ ਭੁਲੇਖਾ ਵੀ ਨਿਕਲ ਗਿਆ ।
ਇੱਕ ਪਾਸੇ ਪੰਥ
ਦੇ ਸੁਧਾਰਾਂ ਦੇ ਨਾਂਮ ਕਰੋੜਾਂ ਰੁਪਇਆ ਖਰਚਿਆਂ ਜਾ ਰਿਹਾ ਦੂਜੇ ਪਾਸੇ ਪੰਥਕ ਰਵਾਇਤਾਂ ਨੂੰ ਵਿਸਾਰਿਆਂ ਜਾ ਰਿਹਾ ਕੀ ਪੰਥਕ ਡੈਲੀਗੇਟ ਕਹਾਉਂਦੇ ਇਹ ਲੋਕ ਇਸ ਵੱਲ ਧਿਆਨ ਦੇਣਗੇ ।