Thursday, August 27, 2015

ਪਿੰਡ ਦੀ ਪਾਰਲੀਮੈਂਟ  28 Aug  2015
 ਭੁਲੇਖਾ :  ਜਾਗਰਾ , ਜਥੇਦਾਰ ਗੁਰਬਚਨ ਸਿੰਹੁ ਆਖੀ ਜਾਂਦਾ 3-3 ਬੱਚੇ ਪੈਦਾ ਕਰੋ,  ਬੀਬਾ ਬਾਦਲ ਕਹੀ ਜਾਂਦੀ ਸਿੱਖਾਂ ਦੀ ਆਬਾਦੀ ਘਟੀ ਨਹੀਂ , ਅਖੇ ‘ਪੰਜਾਬੀਆਂ ਦਾ ਸਿੱਕਾ ਦੁਨੀਆਂ ‘ਚ ਚੱਲਦਾ’ ।
ਜਾਗਰ :  ਜਥੇਦਾਰਾਂ ਤੇ ਲੀਡਰਾਂ ਦੇ ਧੀਆਂ ਪੁੱਤ ਲੋਕਾਂ ਦੇ ਪੈਸੇ ਨਾਲ ਪਲਦੇ , ਇਹਨਾਂ ਨੂੰ ਕੀ ਪਤਾ  ਅੱਜ ਕੱਲ੍ਹ ਇੱਕ –ਇੱਕ ਬੱਚਾ ਪਾਲਣਾ ਕਿੰਨ੍ਹਾਂ ਔਖਾ । ਨਾਲੇ ਸ਼ੇਰ ਗਿਣਤੀ ਪੱਖੋਂ ਨਹੀਂ ਸੁਭਾਅ ਪੱਖੋ ਜਾਣੇ ਜਾਂਦੇ। ਔਲਾਦ , ਮਨੁੱਖਤਾ ਅਤੇ ਸਮਾਜ ਦਾ ਫਾਇਦਾ ਕਰਨ ਵਾਲੀ ਹੋਵੇ  ਗਿਣਾਤਮਕ ਪੱਖੋ ਭੀੜ ਨਾਲੋਂ ਗੁਣਾਤਮਕ ਪੱਖੋਂ ਸੁਹਿਰਦ ਬੱਚੇ ਹੋਣ।
ਚੁੱਪਕੀਤੀ :  ਗੱਲ ਤਾਂ ਬੀਬੀ  ਹਰਸਿਮਰਤ ਕੌਰ ਦੀ ਵਜਨਦਾਰ ਹੈ ਕਿ  ਆਬਾਦੀ ਘਟੀ ਨਈਂ , ਵਿਦੇਸ਼ਾਂ ਵਿੱਚ ਵੀ ਕਿੰਨੇ ਸਿੱਖ ਜਾ ਰਹੇ ਹਨ ਪਰ ਕਿੰਨਾਂ ਦੇ ਪੈਰੋਂ ਇਹ ਵੀ ਦੱਸ  ਦਿੰਦੀ ਬੀਬੀ ?  ਨਾਲੇ ਭਾਈ  ਪੰਜਾਬੀਆਂ ਜਾਂ ਸਿੱਖਾਂ ਦਾ ਸਿੱਕਾ ਕਿੱਥੇ ਚੱਲਦਾ ਇਹ ਤਾਂ ਨਹੀਂ ਪਤਾ  ਪਰ ਨੀਲਿਆਂ ਦਾ ‘ਚਿੱਟਾ’ਬਹੁਤ ਦੂਰ ਤੱਕ ਮਾਰ ਕਰ ਰਿਹਾ ।

No comments: