Thursday, February 21, 2013

ਬਚੇ ਖੁਚੇ ਸਾਹ ਵੀ ਮੈਂ ਤੇਰੇ ਸਿਰੋਂ ਵਾਰ ਦਿਆਾਂ
ਲੈ ਨੀ ਜਿੰਦਗੀ ਤੇਰਾ ਕਰਜ਼ਾ ਉਤਾਰ ਦਿਆਂ
ਕੁਝ ਲੁੱਟਿਆਂ ਸਾਨੂੰ ਮੰਡੀ 'ਚ ਸਾਹਕਾਰਾਂ ਨੇ
ਕੁਝ ਰੋਲ ਦਿੱਤਾ ਸਾਨੂੰ ਉਹਦੀਆਂ ਵੰਗਾਰਾਂ ,
ਖੂੰਜੇ ਲਾਤੇ ਜੱਟ ਮਾੜੀਆਂ ਸਰਕਾਰਾਂ ਨੇ
ਪਰ ਰਗਾਂ ਵਿੱਚ ਖੂਨ ਬਾਗੀ ਕਿਵੇਂ ਸੁੱਟ ਹਥਿਆਰ ਦਿਆਂ
-ਸੁਖਨੈਬ ਸਿੰਘ ਸਿੱਧੂ
ਸੱਸੀ ਥਲਾਂ ਵਿੱਚ ਸੜੀ ਲਿਖੇ ਬਹੁਤਿਆਂ ਨੇ ਕਿੱਸੇ , ਤੱਤੀ ਤਵੀ ਉੱਤੇ ਬੈਠਾ ਥੋਡੇ ਕਾਹਤੋਂ ਯਾਦ ਨਹੀਂ
ਪੱਟ ਚੀਰ ਕੇ ਖੁਆਵਉਣ ਵਾਲਾ ਚੇਤੇ ਮਹੀਂਵਾਲ , ਸੀਸ ਤਲੀ ਤੇ ਟਿਕਾਉਣ ਵਾਲਾ ਕਾਹਤੋਂ ਯਾਦ ਨਹੀਂ,
ਵੰਡ ਕੋਟੀਆਂ ਤੇ ਕਾਪੀਆਂ ਜੋ ਬਣੇ ਰਹੇ ਦਾਨੀ , ਸਰਬੰਸ ਲੇਖੇ ਲਾਉਣ ਵਾਲਾ ਕਾਹਤੋਂ ਯਾਦ ਨਹੀਂ ।
ਸਿੱਖ ਪੰਜ -ਸੱਤ ਰਾਹ ਅਖਵਾਉਂਦੇ ਤਾਨਸੈਨ , ਤੇ ਰੱਬਾਬ ਨਾਲ ਗਾਉਣ ਵਾਲਾ ਕਾਹਤੋਂ ਯਾਦ ਨਹੀਂ
ਪਾਈ ਗੰਗੂ ਦੀ ਗਦਾਰੀ ਸਾਰੀ ਪੰਡਿਤਾਂ ਦੇ ਹਿੱਸੇ , ਬੰਦ ਬੰਦ ਕਟਵਾਉਣ ਵਾਲਾ ਕਾਹਤੋਂ ਯਾਦ ਨਹੀਂ ।
ਸੁਖਨੈਬ ਸਿੰਘ ਸਿੱਧੂ
ਅਸੀਂ ਇਨਸਾਫ ਦੀ ਉਮੀਦ ਛੱਡੀ ਹੋਈ ਹੈ
ਕਾਨੂੰਨ ਦੀਆਂ ਅੱਖਾਂ ਉੱਤੇ ਪੱਟੀ ਬੱਝੀ ਹੋਈ ਹੈ
ਤੇਰੇ ਚਿਹਰੇ ਉਪਰੋ ਲਾਹਾਂਗੇ ਨਕਾਬ ਨੂੰ
ਆਪਣੇ ਤਰੀਕੇ ਨਾਲ ਕਰਾਂਗੇ ਹਿਸਾਬ ਨੂੰ
ਜਦੋਂ ਮੈਂ ਸੀ
ਉਦੋਂ
ਤੂੰ ਨਹੀਂ ਸੀ
ਫਿਰ ਤੂੰ ਸੀ
ਉਦੋਂ
ਮੈਂ ਨਹੀਂ ਸੀ
ਹੁਣ
ਤੂੰ ਹੈਂ ਨਾ ਮੈਂ ਹਾਂ - ਸੁਖਨੈਬ ਸਿੰਘ ਸਿੱਧੂ
ਸਾਰੀ ਦੁਨੀਆਂ ਦੇ ਨਾਲੋਂ ਸਾਡੀ ਵੱਖਰੀ ਕਹਾਣੀ , ਅਸੀਂ ਕੋਈ ਰਾਜੇ ਨਾ ਸਾਡੀ ਕੋਈ ਰਾਣੀ
ਉਹਦੇ ਹੱਥੋਂ ਸੂਰਜ ਖੁਸਿਆ , ਸਾਡਾ ਮਿੱਟੀ ਦਾ ਦੀਵਾ ਟੁੱਟਿਆ
ਅਕਲ ਦੇ ਦਰ ਵੀ ਘੁੱਪ ਹਨੇਰਾ ਕਿਵੇਂ ਪਛਾਣਾਂ ਰੂਹ ਦਾ ਹਾਣੀ - ਸੁਖਨੈਬ ਸਿੰਘ ਸਿੱਧੂ
ਸੰਤਾਂ ਵਾਂਗੂੰ ਸੱਜਣਾ ਆਪਾਂ ਦੁੱਧ ਧੋਤੇ ਨਹੀਂ ,
ਇੱਕੋਂ ਹੀ ਨਾਂਅ ਰਟੀਏ ਚੂਰੀ ਖਾਤੇ ਤੋਤੇ ਨਹੀਂ
ਖੋਟ ਬਿਨਾ ਨਾ ਗਹਿਣਾ ਬਣਦਾ ਸੋਨੇ ਦਾ
ਪਰ ਹਰ ਹੱਟੀ ਵਿਕਦੇ ਹੁੰਦੇ ਸਿੱਕੇ ਖੋਟੇ ਨਹੀਂ ।
ਹੋਵੇ ਸੜਕਾਂ ਤੇ ਨਿੱਤ ਗੁੰਡਾਗਰਦੀ , ਕੋਈ ਮਰਦਾ ਕਿਸੇ ਦੀ ਪਾਟੇ ਵਰਦੀ , ਗੁੰਡਾਂ ਸੈਨਾ ਹਿੱਕਾਂ ਦੇ ਮੂੰਗ ਦਲਦੀ
ਸਾਡੇ ਲੀਡਰਾਂ ਨੂੰ ਚੜਿਆ ਕਬੱਡੀਆਂ ਦਾ ਚਾਅ
ਅਸੀਂ ਉਹ ਦੱਲੇ ਹਾਂ
ਜਿਹੜੇ ਇੱਜ਼ਤਾਂ, ਜਜ਼ਬਾਤਾਂ
ਅਤੇ
ਗੁਰਮੁੱਖੀ ਦਾ ਬਲਾਤਕਾਰ ਕਰਨ ਵਾਲਿਆਂ ਨੂੰ
ਕੁਰਸੀ ਤੇ ਬਿਠਾਉਂਦੇ ਹਾਂ - ਸੁਖਨੈਬ ਸਿੰਘ ਸਿੱਧੂ
ਜਦੋਂ ਬਹਿਸ ਦੌਰਾਨ ਦਲੀਲ ਨਾਲ ਗੱਲ ਕਰਨ ਲਈ ਸ਼ਬਦ ਮੁੱਕ ਜਾਂਦੇ ਹਨ ਉਦੋਂ ' ਗਾਲ੍ਹ ' ਜੁਬਾਨ ਤੇ ਆ ਜਾਂਦੀ ਹੈ
ਮਿਰਜ਼ੇ , ਰਾਝੇ , ਮੰਜਨੂੰ ਲੱਖਾਂ ਹੋਵਣਗੇ
ਪਰ ਸੁੱਚਾ , ਜਿਊਣਾ , ਦੁੱਲਾ ਅਣਖੀ ਨਾਇਕ ਪੰਜਾਬੀਆਂ ਦੇ
ਚੀਨ ਦਾ ਇੱਕ ਸੂਫੀ ਫਕੀਰ ਹੋਇਆ ਜੂਨੈਦ , ਉਹ ਭਗਤੀ ਕਰ ਰਿਹਾ ਸੀ , ਉਸਨੂੰ ਮਹਿਸੂਸ ਹੋਇਆ ਭਗਤੀ ਬਹੁਤ ਹੋ ਗਈ ਤੇ ਲੋਕਾਂ ਨੂੰ ਉਪਦੇਸ਼ ਦਿੱਤਾ ਜਾਵੇ ।
ਆਪਣਾ ਉਪਦੇਸ਼ ਦੇਣ ਲਈ ਉਸਨੇ ਇੱਕ ਬੱਚੇ ਨੂੰ ਚੁਣਿਆ , ਉਸਨੇ ਸੋਚਿਆਂ ਬੱਚਿਆਂ ਉਪਰ ਗੱਲਾਂ ਦਾ ਛੇਤੀ ਅਸਰ ਹੁੰਦਾ ਹੈ।
ਬੱਚਾ ਚਿਰਾਗ ਜਗਾ ਰਿਹਾ ਸੀ ,
ਫਕੀਰ ਨੇ ਬੱਚੇ ਨੂੰ ਪੁੱਛਿਆ ,' ਇਹ ਰੌਸ਼ਨੀ ਕਿੱਥੋਂ ਆਈ ਤੈਨੂੰ ਪਤਾ ?'
ਬੱਚੇ ਨੇ ਫੂਕ ਮਾਰ ਕੇ ਚਿਰਾਗ ਬੁਝਾ ਦਿੱਤਾ ਤੇ ਕਹਿਣ ਲੱਗਾ ,' ਇਹ ਰੌਸ਼ਨੀ ਕਿੱਥੇ ਗਈ ਤੁਸੀ ਦੱਸ ਸਕਦੇ ।'
ਫਕੀਰ ਲਾਜਵਾਬ ਸੀ ।
ਫਕੀਰ ਨੇ ਫਿਰ ਲਿਖਿਆ ਕਿ ਮੇਰੇ 10 ਗੁਰੂ ਹੋਏ ਨੇ ਜਿੰਨ੍ਹਾ ਤੋਂ ਮੈਂ ਸਿੱਖਿਆ , ਉਹਨਾਂ ਵਿੱਚ ਪਹਿਲਾਂ ਗੁਰੂ ਇਹ ਬੱਚਾ ਸੀ ।
ਕਿਵੇਂ ਸੋਚ ਬਦਲੇਗੀ , ਜਨਮ ਤੋਂ ਰਾਂਝੇ ਦੇ ਹਮਾਇਤੀ ਬਣ ਕੇ ਤੇ ਕੈਦੋਂ ਚਾਚੇ ਨੂੰ ਮਾੜਾ ਕਹਿੰਦੇ ਹੋਏ ਸਾਰਾ ਕਸੂਰ ਸੈਦੇ ਖੇੜੇ ਦਾ ਕੱਢਦੇ ਆਏ ਹਾਂ , ਪਰ ਧੋਖਾ ਤਾਂ ਵਿਚਾਰੇ ਸੈਦਾ ਨਾਲ ਹੋਇਆ । ਇੱਕ ਪਾਸੇ ਭੈਣ ਇ਼ਸਕ ਵਿੱਚ ਰੰਗੀ ਗਈ ਤੇ ਦੂਜੀ ਜਨਾਨੀ ਉਸੇ ਕੈਟਾਗਿਰੀ ਦੀ ਮਿਲੀ iਇੱਥੋਂ ਹੀ ਮਹਿਸੂਸ ਹੁੰਦਾ ਕਿ ਪੰਜਾਬੀ ਕੱਲਾ ਬਰਾਂਡ ਹੀ ਦੇਖਦੇ ਹਨ , ਪੈਕਿੰਗ ਵਿੱਚ ਮਿਲ ਕੀ ਰਿਹਾ ਉਹ ਨਹੀ ਫਰੋਲਦੇ / ਪੜਚੋਲਦੇ । ਵਾਰਿਸ ਸਾਹ ਦੀ ਹੀਰ , ਪੀਲੂ ਦਾ ਮਿਰਜ਼ਾ ਹੋਰ ਪਤਾ ਨਹੀ ਕੀਹਦਾ ਕੀ ਕੀ ਅਸੀਂ ਪੜ੍ਹ / ਸੁਣ ਕੇ ਸਭਿਆਚਾਰ ਬਣਾ ਲਿਆ
ਦੋਵਾਂ ਪੰਜਾਬਾਂ ਦੇ ਸ਼ਹੀਦਾਂ ਨੂੰ ਸਮਰਪਿਤ
ਬਾਰਡਰ ਦੀ ਰਾਖੀ ਕਿੰਨੇ ਮਾਵਾਂ ਜਾਏ ਕਰਦੇ ਨੇ।
ਚੁੱਪਾ ਚੁੱਪਾ ਥਾਂ ਲਈ ਲੜ ਲੜ ਮਰਦੇ ਨੇ
ਜਿੱਥੇ ਹਵਾ ਚੋਂ ਬਾਰੂਦ ਦੀਆਂ ਆਉਂਦੀਆਂ ਸੁਗੰਧਾਂ ਉੱਥੇ ਮਹਿਕ ਪਿਆਰ ਦੀ ਖਿੰਡਾਉਣ ਵਾਲਾ ਕੌਣ ਹੈ
ਵਤਨਾਂ ਦੇ ਰਾਖੇ ਨਿੱਤ ਹੁੰਦੇ ਨੇ ਸ਼ਹੀਦ ਮੁੱਲ ਕੁਰਬਾਨੀਆਂ ਦੇ ਪਾਉਣ ਵਾਲਾ ਕੌਣ ਹੈ ?
ਕੁਰਬਾਨੀ ਦਾ ਜਜਬਾ ਤਾਂ ਸਾਡਾ ਵੀ ਘੱਟ ਨਹੀਂ ਸੀ,
ਬੁੱਤ ਬਣ ਜਾਣ ਦੇ ਡਰੋ ਕੁਰਬਾਨ ਨਹੀਂ ਹੋਏ
- ਸੁਖਨੈਬ ਸਿੰਘ ਸਿੱਧੂ

ਫੇਸਬੁੱਕ ਖੁੱਲ੍ਹੀ ਬੂਹੇ ਬੰਦ ਰੱਖੇ ਹੋਏ

ਫੇਸਬੁੱਕ ਖੁੱਲ੍ਹੀ ਬੂਹੇ ਬੰਦ ਰੱਖੇ ਹੋਏ
ਕਿਹੋ ਜਿਹੇ ਲੋਕਾਂ ਨੇ ਸਬੰਧ ਰੱਖੇ ਹੋਏ
ਕਿਰਤੀ, ਕਿਸਾਨ ਦੋਵੇ ਕੱਟ ਰਹੇ ਫਾਕੇ
ਤੇ ਬਾਬਿਆਂ ਦੇ ਲਈ ਦਸਵੰਧ ਰੱਖੇ ਹੋਏ
ਮਾਂ ਬੋਲੀ ਲੋਕ ਸੇਵਾ ਅਤੇ ਕੌਮ ਦੇ ਤਪਾਕੇ ਚੁੱਲੇ
ਰੋਟੀਆਂ ਸੇਕਣ ਦੇ ਢੰਗ ਰੱਖੇ ਹੋਏ ਨੇ -ਸੁਖਨੈਬ ਸਿੰਘ ਸਿੱਧੂ

ਰੱਬ ਦਾ ਰੁਤਬਾ

ਜਦੋਂ ਅਸੀਂ ਇੱਕ ਵਿਅਕਤੀ ਨੂੰ ਰੱਬ ਦਾ ਰੁਤਬਾ ਦੇ ਦਿੰਦੇ ਹਾਂ ਤਾਂ ਲੱਗਦਾ ਹੈ ਉਸਦੀ ਖੜੋਤ ਦਾ ਸਬੱਬ ਵੀ ਅਸੀਂ ਬਣ ਜਾਂਦੇ ਹਾਂ ਤੇ ਫਿਰ ਉਸੇ ਰੱਬ ਨੂੰ ਇਨਸਾਨ ਮੰਨਣ ਨਾਲੋਂ ਜਿ਼ਆਦਾ ਸੈ਼ਤਾਨ ਸਮਝਣ ਲੱਗ ਪੈਂਦੇ ਹਾਂ ਪਤਾ ਨਹੀਂ ਸਾਡੀਆਂ ਅੱਖਾਂ ਵਿੱਚ ਉਹ ਐਨਕ ਲਹਿ ਜਾਂਦੀ ਹੈ ਜਾਂ ਹੋਰ ਚੜ੍ਹ ਜਾਂਦੀ ਹੈ।

ਇਸ਼ਕ ਦੇ ਦਿਨਾਂ

ਇਸ਼ਕ ਦੇ ਦਿਨਾਂ ਵਿੱਚ ਲਿਖੇ ਸ਼ੇਅਰ ਅਤੇ ਗੀਤ ਮਹਿਬੂਬ ਤੋਂ ਬਿਨਾ ਹੋਰ ਕਿਸੇ ਨੂੰ ਬਹੁਤੇ ਚੰਗੇ ਨਹੀਂ ਲੱਗਦੇ , ਪਰ ਇੱਕ ਪ੍ਰਤੀਬੱਧ ਲੇਖਕ ਜਾ ਸ਼ਾਇਰ ਹੋਣਾ ਵੱਖਰੀ ਗੱਲ ਹੈ । ਪਰ ਇਸ਼ਕ ਤੋਂ ਸ਼ਾਇਰੀ ਦੀ ਸੁਰੂਆਤ ਹੋਈ ਮੰਨੀ ਜਾ ਸਕਦੀ ਹੈ।