Thursday, May 30, 2013

ਹਵਾ ਦੇ ਰੁਖ ਦੇ ਨਾਲ ਝੁਕਣਾ ਸਿਆਣਪ ਜਾਂ ਮੌਕਾਪ੍ਰਸਤੀ ਹੈ
ਪਰ ਉਸ ਭੀੜ ਦਾ ਹਿੱਸਾ , ਮੈਂ ਨਹੀਂ , ਮੇਰੀ ਤਾਂ ਵੱਖਰੀ ਹਸਤੀ ਹੈ

ਮਲੰਗ ਕੀ ਜਾਣੇ ਮੋਹ ਮਾਇਆ ਦਾ , ਕਿਵੇਂ ਮਿਲੇ ਤੇ ਕਿੰਝ ਖਰਚੇ
ਪੁੱਛੋ ਕਿਸੇ ਵਪਾਰੀ , ਦੱਸੇ , ਕੀਹਦੀ ਜ਼ਮੀਰ ਕਿੰਨੀ ਸਸਤੀ ਹੈ।

ਸਿਰਫ, ਮੇਰੀ ਖਾਤਿਰ ਭੇਜੇਂ ਖਤ ਬੇਰੰਗ ਵੀ ਘਰ ਪਹੁੰਚ ਜਾਵੇ
ਪਰ ਕਦੇ ਟਿਕਾਣੇ ਨਹੀਂ ਲੱਗਦੇ ਜਿਹੜੇ ਪੱਤਰ ਗਸ਼ਤੀ ਹੈ। - ਸੁਖਨੈਬ ਸਿੰਘ ਸਿੱਧੂ
ਉਹ ਤੇ ਸੱਚ ਨੂੰ ਸਹਿ ਨਹੀਂ ਸਕਦੇ , ਆਪਾਂ ਝੂਠ ਵੀ ਕਹਿ ਨਹੀਂ ਸਕਦੇ
ਖੜੇ ਕਿਨਾਰੇ ਖੁਰ ਭਾਂਵੇ ਜਾਈਏ , ਪਰ ਹਰੇਕ ਲਹਿਰ ਨਾ ਵਹਿ ਨਹੀਂ ਸਕਦੇ- ਸੁਖਨੈਬ ਸਿੰਘ ਸਿੱਧੂ
ਹਨੇਰੀਆਂ ਦੇ ਨੇਰ੍ਹਿਆਂ ਨਾਲ ਯਾਰਾਨੇ ਨੇ, ਜੀ ਸਦਕੇ ਝੱਲਣ ।
ਚਾਰ ਯੁੱਗ ਨਾ ਸਹੀ , ਕੁਝ ਪਲ ਤੇ ਰੋਸ਼ਨੀ ਕਰੇਗਾ ਸਾਡੇ ਬਨੇਰਾ ਦਾ ਦੀਵਾ -ਸੁਖਨੈਬ ਸਿੰਘ ਸਿੱਧੂ
ਮਹਿੰਗੀ ਬਾਂਸਰੀ ਨਾਲ ਹੀ ਜੇ ਸੁਰੀਲੇ ਬੋਲ ਹੁੰਦੇ
ਕੋਈ ‘ਚੌਰਸੀਆ’ਨਾ ਜੰਮਦਾ , ਸੁਰ ‘ਅੰਬਾਨੀ’ ਕੋਲ ਹੁੰਦੇ - ਸੁਖਨੈਬ ਸਿੰਘ ਸਿੱਧੂ

ਪੱਚੀ ਸਾਲ ਰਹਿਣੀ ਸਰਦਾਰੀ

ਦਿਓ ਬੱਚਿਆਂ ਨੂੰ ਗੰਦੀਆਂ ਕਿਤਾਬਾਂ , ਜਵਾਨਾਂ ਨੂੰ ਨਸ਼ਾਂ ਵੰਡਣਾ
ਸਾਡੀ ਪੱਚੀ ਸਾਲ ਰਹਿਣੀ ਸਰਦਾਰੀ ਫਿਰ ਕੀਹਨੇ ਮੂਹਰੇ ਖੰਘਣਾ
-ਸੁਖਨੈਬ ਸਿੰਘ ਸਿੱਧੂ
ਬਲਵੰਤ ਸਿੰਘ ਰਾਜੋਆਣਾ ਦੀਆਂ ਜੇਲ੍ਹ ਵਿੱਚੋਂ ਆਉਂਦੀਆਂ ਚਿੱਠੀਆਂ ਪੜ੍ਹਕੇ ਲੱਗਦਾ ਕੇ ਪੰਜਾਬ ਸਰਕਾਰ ਨੇ ਸਪੈਸ਼ਲ ਐਨਕ ਦਿੱਤੀ ਹੋਈ ਜਿਸ ਵਿੱਚੋਂ ਸਿਰਫ ਕਾਂਗਰਸੀ ਏਜੰਟ ਹੀ ਨਜ਼ਰ ਆਉਂਦੇ ਹਨ ਆਰ ਐਸ ਐਸ ਦੀ ਟੀਮ ਅਤੇ ਅਡਵਾਨੀ ਦੀ ਕਿਤਾਬ 'ਮਾਈ ਕੰਟਰੀ ਮਾਈ ਲਾਈਫ ' ਪੰਨੇ ਨਹੀਂ ਦਿਸਦੇ ।

ਮੈਂ ਇਨਸਾਨ ਨੂੰ ਫੇਸਬੁੱਕ ਪ੍ਰੋਫਾਈਲ ਵਰਗਾ ਸਮਝਦਾ

ਮੈਂ ਇਨਸਾਨ ਨੂੰ ਫੇਸਬੁੱਕ ਪ੍ਰੋਫਾਈਲ ਵਰਗਾ ਸਮਝਦਾ , ਹੁੰਦਾ ਕੁਝ ਹੋਰ ਹੈ ਦਿਸਦਾ ਕੁਝ ਹੋਰ ਹੈ।
ਦਿਖਾਵੇ ਲਈ ਕੂਮੈਂਟ ਤੇ ਸਟੇਟਸ ਵਿੱਚ ਬੋਧਿਕਤਾ/ ਸਾਫ਼ ਸੁਥਰਾਪਣ ਹੁੰਦਾ ਹੈ। ਪਰ ਅੰਦਰੋਂ ਫੇਕ ਆਈਡੀ ਵਾਂਗੂੰ ਕੁਝ ਹੋਰ ਹੀ ਨਿਕਲਦਾ ।
ਬਾਹਰੋਂ ਲਿਬਾਸ ਕਿਸੇ ਧਾਰਮਿਕ / ਸਮਾਜਿਕ ਗਰੁੱਪ ਵਿੱਚ ਦਿੱਤੀ ਸੇਧ ਵਰਗਾ ਹੁੰਦਾ ਤੇ ਅੰਦਰੋਂ ਇਨਬੌਕਸ ਵਰਗੇ ਭੇਜੇ ਅਸ਼ਲੀਲ ਮੈਸੇਜ ਵਰਗਾ
ਜੇ ਕਿਸੇ ਦੇ ਹੱਡ ਤੇ ਵੱਜੇ ਤਾਂ ਮੁਆਫ ਕਰਿਓ । ਮੈਂ ਵੀ ਤੁਹਾਡਾ ਵਰਗਾ ਹੀ ਹਾਂ